Close
Menu

ਆਸਾਰਾਮ ਨੇ ਮੰਨਿਆ : ਔਰਤਾਂ ਤੋਂ ਕਰਵਾਉਂਦਾ ਸੀ ਮਾਲਿਸ਼

-- 17 October,2013

ਨਵੀਂ ਦਿੱਲੀ ,17 ਅਕਤੂਬਰ (ਦੇਸ ਪ੍ਰਦੇਸ ਟਾਈਮਜ਼)- ਗੁਜਰਾਤ ਦੇ ਗਾਂਧੀਨਗਰ ਦੀ ਇਕ ਅਦਾਲਤ ਵਲੋਂ ਕਥਿਤ ਸੈਕਸ ਸ਼ੋਸ਼ਣ ਦੇ ਮਾਮਲੇ ਵਿਚ  ਆਸਾਰਾਮ ਨੂੰ ਕੱਲ ਤੋਂ 19 ਅਕਤੂਬਰ ਤਕ ਪੁਲਸ ਹਿਰਾਸਤ ਵਿਚ ਭੇਜਿਆ ਗਿਆ ਸੀ। ਇਸ ਮਾਮਲੇ ਵਿਚ ਸੂਰਤ ਦੀਆਂ ਦੋ ਭੈਣਾਂ ਨੇ ਆਸਾਰਾਮ ਅਤੇ ਉਸ ਦੇ ਲੜਕੇ ਨਾਰਾਇਣ ਸਾਈਂ ‘ਤੇ ਸੈਕਸ ਸ਼ੋਸ਼ਣ ਦੇ ਦੋਸ਼ ਲਗਾਏ ਹਨ।
ਅੱਜ ਅਹਿਮਦਾਬਾਦ ਪੁਲਸ ਵਲੋਂ ਕੀਤੀ ਗਈ ਪੁੱਛਗਿੱਛ  ’ਚ ਆਸਾਰਾਮ ਨੇ ਮੰਨਿਆ ਹੈ ਕਿ ਸੈਕਸ ਸ਼ੋਸ਼ਣ ਦਾ ਦੋਸ਼ ਲਾਉਣ ਵਾਲੀਆਂ ਦੋਵੇਂ ਭੈਣਾਂ ਉਸ ਦੇ ਆਸ਼ਰਮ ਵਿਚ ਰਹਿੰਦੀਆਂ ਸਨ। ਉਸ ਨੇ ਉਨ੍ਹਾਂ ਨੂੰ ਆਪਣੀਆਂ ਚੰਗੀਆਂ ਬੁਲਾਰਨਾਂ ਬਣਾਉਣ ਦਾ ਵਾਅਦਾ ਕੀਤਾ ਸੀ। ਆਸਾਰਾਮ ਨੇ ਇਹ ਵੀ ਮੰਨਿਆ ਕਿ ਉਹ ਗਾਂਜਾ ਤੇ ਅਫੀਮ ਦੀ ਵਰਤੋਂ ਕਰਦਾ ਸੀ। ਉਸ ਨੇ ਕਿਹਾ ਕਿ ਲੜਕੀਆਂ ਅਫੀਮ ਦੀ ਵਰਤੋਂ ਕਰਕੇ ਉਸ ਕੋਲ ਆਉਂਦੀਆਂ ਸਨ। ਉਸ ਨੇ ਇਹ ਵੀ ਮੰਨਿਆ ਕਿ ਉਹ ਔਰਤਾਂ ਕੋਲੋਂ ਮਾਲਿਸ਼ ਕਰਵਾਉਂਦਾ ਸੀ। ਇਸੇ ਦੌਰਾਨ ਅੱਜ ਪੁਲਸ ਨੇ ਆਸਾਰਾਮ ਵਲੋਂ ਸਿਹਤ ਠੀਕ ਨਾ ਹੋਣ ਦੀ ਸ਼ਿਕਾਇਤ ‘ਤੇ ਉਸ ਦਾ ਹਸਪਤਾਲ ‘ਚੋਂ ਡਾਕਟਰੀ ਮੁਆਇਨਾ ਵੀ ਕਰਵਾਇਆ।

Facebook Comment
Project by : XtremeStudioz