Close
Menu

ਆਸਾ ਰਾਮ ‘ਤੇ ਹੁਣ ਜਿਸਮਫਰੋਸ਼ੀ ਦਾ ਰੈਕੇਟ ਚਲਾਉਣ ਦਾ ਕੇਸ!

-- 26 October,2013

ਜੋਧਪੁਰ,26 ਅਕਤੂਬਰ (ਦੇਸ ਪ੍ਰਦੇਸ ਟਾਈਮਜ਼)-ਜੋਧਪੁਰ ਪੁਲਸ ਯੌਨ ਸ਼ੋਸ਼ਣ ਦੇ ਦੋਸ਼ੀ ਆਸਾ ਰਾਮ ਦੇ ਖਿਲਾਫ ਸੋਮਵਾਰ ਤੱਕ ਚਾਰਜਸ਼ੀਟ ਦਾਖਲ ਕਰ ਸਕਦੀ ਹੈ। ਆਸਾ ਰਾਮ ਦੀ ਨਿਆਇਕ ਹਿਰਾਸਤ ਸ਼ਨੀਵਾਰ ਨੂੰ ਖਤਮ ਹੋ ਰਹੀ ਹੈ। ਸ਼ੁੱਕਰਵਾਰ ਨੂੰ ਕੋਰਟ ਨੇ ਆਸਾ ਰਾਮ ਦੀ ਨਿਆਇਕ ਹਿਰਾਸਤ ਹੋਰ ਇਕ ਦਿਨ ਲਈ ਵਧਾ ਦਿੱਤੀ ਸੀ। ਚਾਰਜਸ਼ੀਟ ‘ਚ ਪੁਲਸ ਆਸਾ ਰਾਮ ਅਤੇ ਉਨ੍ਹਾਂ ਦੇ ਬੇਟੇ ਨਾਰਾਇਣ ਸਾਈਂ ‘ਤੇ ਆਪਣੇ ਆਸ਼ਰਮਾਂ ‘ਚ ਜਿਸਮਫਰੋਸ਼ੀ ਦਾ ਰੈਕੇਟ ਚਲਾਉਣ ਦਾ ਦੋਸ਼ ਲਗਾ ਸਕਦੀ ਹੈ। ਪੁਲਸ ਆਸਾ ਰਾਮ ਖਿਲਾਫ ਆਈ. ਪੀ. ਸੀ. ਦੀ ਧਾਰਾ-370 ਅਧੀਨ ਚਾਰਜਸ਼ੀਟ ਦਰਜ ਕਰ ਸਕਦੀ ਹੈ। ਇਸ ਧਾਰਾ ਦੇ ਅਧੀਨ ਜੇਕਰ ਕੋਈ ਵਿਅਕਤੀ ਕਿਸੇ ਨਾਬਾਲਗ ਦੀ ਸੌਦੇਬਾਜ਼ੀ ਕਰਦਾ ਹੈ ਤਾਂ ਉਸ ਨੂੰ ਉਮਰ ਕੈਦ ਦੀ ਸਜ਼ਾ ਹੋ ਸਕਦੀ ਹੈ। ਜੇਕਰ ਆਸਾ ਰਾਮ ‘ਤੇ ਇਹ ਦੋਸ਼ ਸਿੱਧ ਹੋ ਗਿਆ ਤਾਂ ਉਸ ਨੂੰ ਉਮਰ ਕੈਦ ਦੀ ਸਜ਼ਾ ਹੋ ਸਕਦੀ ਹੈ।
ਆਸਾ ਰਾਮ ‘ਤੇ ਸ਼ਾਹਜਹਾਂਪੁਰ ਦੀ ਇਕ ਨਾਬਾਲਗ ਲੜਕੀ ਨੇ ਯੌਨ ਸ਼ੋਸ਼ਣ ਦਾ ਦੋਸ਼ ਲਾਇਆ ਹੈ। ਉਦੋਂ ਤੋਂ ਆਸਾ ਰਾਮ ਪੁਲਸ ਦੀ ਹਿਰਾਸਤ ‘ਚ ਹੈ। ਉਸ ਦੀਆਂ ਮੁਸ਼ਕਲਾਂ ਉਸ ਸਮੇਂ ਹੋਰ ਵਧ ਗਈਆਂ ਜਦੋਂ ਸੂਰਤ ਦੀਆਂ 2 ਭੈਣਾਂ ਨੇ ਉਸ ਅਤੇ ਉਸ ਦੇ ਬੇਟੇ ਨਾਰਾਇਣ ਸਾਈਂ ‘ਤੇ ਬਲਾਤਕਾਰ ਦਾ ਦੋਸ਼ ਲਗਾਇਆ। ਇਸ ਮਾਮਲੇ ‘ਚ ਵੀ ਉਸ ਨੂੰ ਅਹਿਮਦਾਬਾਦ ਪੁਲਸ ਨੇ ਹਿਰਾਸਤ ‘ਚ ਲਿਆ। ਨਾਰਾਇਣ ਫਿਲਹਾਲ ਫਰਾਰ ਹੈ।

Facebook Comment
Project by : XtremeStudioz