Close
Menu

ਆਸਾ ਰਾਮ ਦਾ ਕਿਰਦਾਰ ਨਿਭਾਉਣਾ ਮਿਹਨਤ ਵਾਲਾ ਕੰਮ : ਅਰਜੁਨ

-- 25 September,2013

ਮੁੰਬਈ,25 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਫਿਲਮਕਾਰ ਪ੍ਰਕਾਸ਼ ਝਾਅ ਨੇ ਵਿਵਾਦਾ ‘ਚ ਘਿਰੇ ਕਥਾ ਵਾਚਕ ਆਸਾ ਰਾਮ ਬਾਪੂ ਤੋਂ ਪ੍ਰੇਰਿਤ ਹੋ ਕੇ ਫਿਲਮ ‘ਸਤਸੰਗ’ ਬਣਾਉਣ ਦਾ ਫੈਸਲਾ ਕੀਤਾ ਹੈ। ਫਿਲਮ ਦੇ ਬਾਰੇ ਵਿਚ ਅਟਕਲਾਂ ਲਾਈਆਂ ਜਾ ਰਹੀਆਂ ਹਨ ਕਿ ਅਭਿਨੇਤਾ ਅਜੇ ਦੇਵਗਨ, ਅਰਜੁਨ ਰਾਮਪਾਲ ਜਾਂ ਮਨੋਜ ਵਾਜਪਾਈ ਵਿਚੋਂ ਕੋਈ ਇਕ ਆਸਾ ਰਾਮ ਦੀ ਭੂਮਿਕਾ ਨਿਭਾ ਸਕਦਾ ਹੈ।
ਅਰਜੁਨ ਰਾਮਪਾਲ ਨੇ ਕਿਹਾ ਕਿ ਮੈਨੂੰ ਲਗਦਾ ਹੈ ਕਿ ਆਸਾ ਰਾਮ ਦਾ ਕਿਰਦਾਰ ਨਿਭਾਉਣ ਲਈ ਮੈਨੂੰ ਮਿਹਨਤ ਕਰਨੀ ਪਵੇਗੀ। ਖ਼ਬਰ ਹੈ ਕਿ ਫਿਲਮ ‘ਸਤਸੰਗ’ ਆਸਾ ਰਾਮ ‘ਤੇ ਹਾਲ ਹੀ ‘ਚ ਦਰਜ ਹੋਏ ਅਪਰਾਧਕ ਮਾਮਲਿਆਂ ‘ਤੇ ਵੀ ਪ੍ਰਕਾਸ਼ ਪਾਏਗੀ। ਜ਼ਿਕਰਯੋਗ ਹੈ ਕਿ ਆਸਾ ਰਾਮ ‘ਤੇ ਭਾਰਤੀ ਸਜ਼ਾ ਜ਼ਾਬਤਾ ਅਤੇ ਯੌਨ ਉਤਪੀੜਨ ਕਾਰਣ ਬੱਚਿਆਂ ਦੀ ਸੁਰੱਖਿਆ ਐਕਟ ਦੇ ਅਧੀਨ ਕਈ ਗੰਭੀਰ ਮਾਮਲੇ ਦਰਜ ਕੀਤੇ ਗਏ ਹਨ, ਜਿਸ ‘ਚ 16 ਸਾਲਾ ਇਕ ਲੜਕੀ ਨਾਲ ਬਲਾਤਕਾਰ ਦਾ ਮਾਮਲਾ ਵੀ ਸ਼ਾਮਲ ਹੈ।

Facebook Comment
Project by : XtremeStudioz