Close
Menu

ਇਕਵਾਡੋਰ ਨੇ ਇਕ ਹੀ ਦਿਨ ‘ਚ ਲਗਾਏ 6,47,250 ਪੌਦੇ, ਬਣਾਇਆ ਗਿਨੀਜ਼ ਵਿਸ਼ਵ ਰਿਕਾਰਡ

-- 17 May,2015

ਕੇਟਕਿਵਲਾ (ਇਕਵਾਡੋਰ)- ਇਕਵਾਡੋਰ ਨੇ ਪੌਦੇ ਲਗਾਉਣ ਦੇ ਮਾਮਲੇ ‘ਚ ਗਿਨੀਜ਼ ਵਿਸ਼ਵ ਰਿਕਾਰਡ ਤੋੜ ਦਿੱਤਾ ਹੈ। ਕਿਉਂਕਿ ਇਥੇ ਹਜ਼ਾਰਾਂ ਲੋਕਾਂ ਨੇ ਇਕ ਹੀ ਦਿਨ ‘ਚ 6,47,250 ਪੌਦੇ ਲਗਾਏ। ਇਕਵਾਡੋਰ ਦੇ ਰਾਸ਼ਟਰਪਤੀ ਨੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਦੇ ਦੇਸ਼ ਨੇ ਲੱਖਾਂ ਪੌਦੇ ਲੱਗਾ ਕੇ ਗਿਨੀਜ਼ ਵਿਸ਼ਵ ਰਿਕਾਰਡ ਤੋੜ ਦਿੱਤਾ ਹੈ। ਇਕਵਾਡੋਰ ਦੇ ਵਾਤਾਵਰਨ ਮੰਤਰੀ ਨੇ ਟਵੀਟਰ ‘ਤੇ ਕਿਹਾ ਕਿ 44,883 ਲੋਕਾਂ ਨੇ 2,000 ਹੈਕਟੇਅਰ ਤੋਂ ਵੱਧ ਜਮੀਨ ‘ਤੇ ਪੌਦੇ ਲਗਾਏ। ਗਿਨੀਜ਼ ਨੇ ਇਸ ਸਬੰਧ ‘ਚ ਕਿਹਾ ਹੈ ਕਿ ਅਜਿਹਾ ਰਿਕਾਰਡ ਪਿਛਲੇ ਸਾਲ ਫਿਲੀਪੀਨਜ਼ ਦੇ ਇਕ ਸਮੂਹ ਨੇ ਬਣਾਇਆ ਸੀ।

Facebook Comment
Project by : XtremeStudioz