Close
Menu

ਇਕੱਲੇ ਯੁਵਰਾਜ ਨੂੰ ਜ਼ਿੰਮੇਦਾਰ ਨਹੀਂ ਠਹਿਰਾਇਆ ਜਾ ਸਕਦਾ: ਡੂਮਨੀ

-- 27 April,2015

ਨਵੀਂ ਦਿੱਲੀ- 7 ਮੈਚਾਂ ‘ਚ ਚੌਥੀ ਹਾਰ ਤੋਂ ਨਿਰਾਸ਼ ਦਿੱਲੀ ਡੇਅਰਡੇਵਿਲਜ਼ ਦੇ ਕਪਤਾਨ ਜੇਪੀ ਡੂਮਨੀ ਨੇ ਭਾਵੇਂ ਹੀ ਖਰਾਬ ਫਾਰਮ ‘ਚ ਚੱਲ ਰਹੇ ਯੁਵਰਾਜ ਸਿੰਘ ਦਾ ਬਚਾਉ ਕੀਤਾ ਪਰ ਆਗਾਮੀ ਮੈਚਾਂ ‘ਚ ਟੀਮ ‘ਚ ਕੁਝ ਬਦਲਾਉ ਦੇ ਸੰਕੇਤ ਵੀ ਦਿੱਤੇ।
ਡੂਮਨੀ ਨੇ ਆਰ.ਸੀ.ਬੀ ਹੱਥੋਂ ਹਾਰ ਤੋਂ ਬਾਅਦ ਕਿਹਾ ਕਿ ਇਹ ਬਹੁਤ ਨਿਰਾਸ਼ਾਜਨਕ ਹੈ। ਅਸੀਂ ਬੱਲੇਬਾਜ਼ੀ ਤੇ ਗੇਂਦਬਾਜ਼ੀ ‘ਚ ਨਿਰੰਤਰ ਵਧੀਆ ਪ੍ਰਦਰਸ਼ਨ ਨਹੀਂ ਕਰ ਪਾ ਰਹੇ। ਜੇਕਰ ਟੀਮ ਨੂੰ ਵਾਪਸੀ ਕਰਨੀ ਹੈ ਤਾਂ ਸਾਡੇ ਲਈ ਹਰੇਕ ਖਿਡਾਰੀ ਨੂੰ ਘੱਟੋ-ਘੱਟ ਦਸ ਫੀਸਦੀ ਵੱਧ ਵਧੀਆ ਪ੍ਰਦਰਸ਼ਨ ਕਰਨਾ ਹੋਵੇਗਾ। ਆਰ.ਸੀ.ਬੀ ਨੇ ਵਧੀਆ ਗੇਂਦਬਾਜ਼ੀ ਕੀਤੀ। ਉਸ ਨੇ ਹਰ ਖੇਤਰ ‘ਚ ਸਾਨੂੰ ਮਾਤ ਦਿੱਤੀ। ਅਸੀਂ ਇਸ ਹਾਰ ਤੋਂ ਕਾਫ਼ੀ ਸਬਕ ਸਿੱਖੇ ਹਨ। ਅਗਲੇ ਕੁਝ ਦਿਨ ਅਸੀਂ ਇਸ ‘ਤੇ ਵਿਚਾਰ ਕਰਾਂਗੇ ਕਿ ਕੁਝ ਬਦਲਾਅ ਦੀ ਜ਼ਰੂਰਤ ਹੈ। ਮੈਂ ਵੱਡੇ ਬਦਲਾਅ ਦੀ ਗੱਲ ਨਹੀਂ ਕਰ ਸਕਦਾ। ਉਂਝ ਵੀ ਚੋਣ ‘ਤੇ ਗੱਲ ਕਰਨਾ ਮੇਰੇ ਅਧਿਕਾਰ ‘ਚ ਨਹੀਂ ਹੈ।
ਡੂਮਨੀ ਨੇ ਮੈਚ ‘ਚ ਸਿਰਫ 2 ਦੌੜਾਂ ਬਣਾਉਣ ਵਾਲੇ ਯੁਵਰਾਜ ਸਿੰਘ ਦਾ ਬਚਾਅ ਕੀਤਾ ਅਤੇ ਨਾਲ ਹੀ ਤੇਜ਼ ਗੇਂਦਬਾਜ਼ ਜ਼ਹੀਰ ਖ਼ਾਨ ਦੀ ਵਾਪਸੀ ਦੇ ਸੰਕੇਤ ਦਿੱਤੇ। ਉਸ ਨੇ ਕਿਹਾ ਕਿ ਇਕੱਲੇ ਯੁਵਰਾਜ ਨੂੰ ਜ਼ਿੰਮੇਦਾਰ ਨਹੀਂ ਠਹਿਰਾਇਆ ਜਾ ਸਕਦਾ ਕਿਉਂਕਿ ਅਸੀਂ ਸਾਰੇ ਖਰਾਬ ਖੇਡੇ। ਪਹਿਲੇ ਓਵਰ ‘ਚ ਵਿਕਟ ਗਵਾਉਣ ਤੋਂ ਬਾਅਦ ਅਸੀਂ ਹਰ ਸਮੇਂ ਬੈਕਫੁੱਟ ‘ਤੇ ਰਹੇ। ਸਾਡੇ ਕੋਲ ਅਜੇ ਇਕਜੁੱਟ ਹੋ ਕੇ ਵਾਪਸੀ ਕਰਨ ਲਈ ਸਮਾਂ ਹੈ। ਜ਼ਹੀਰ ਹੁਣ 95 ਫੀਸਦੀ ਫਿੱਟ ਹੈ ਅਤੇ ਉਹ ਜਲਦ ਵਾਪਸੀ ਕਰਨਾ ਚਾਹੁੰਦਾ ਹੈ।

Facebook Comment
Project by : XtremeStudioz