Close
Menu

ਇਕ ਆਈਪੀਐਸ ਅਤੇ 9 ਪੀਪੀਐਸ ਅਫ਼ਸਰਾਂ ਦੇ ਤਬਾਦਲੇ

-- 02 March,2015

ਚੰਡੀਗੜ੍, ਪੰਜਾਬ ਸਰਕਾਰ ਨੇ ਇਕ  ਆਈਪੀਐਸ ਅਧਿਕਾਰੀ ਅਤੇ 9 ਪੀਪੀਐਸ ਅਧਿਕਾਰੀਆਂ ਦੀਆਂ ਬਦਲੀਆਂ ਕੀਤੀਆਂ ਹਨ। ਸਰਕਾਰੀ ਬੁਲਾਰੇ ਨੇ ਦੱਸਿਆ ਕਿ  ਆਈਪੀਐਸ ਸੁਖਦੇਵ ਸਿੰਘ ਭੱਟੀ ਨੂੰ ਜ਼ਿਲ੍ਹਾ ਕਮਿਊਨਿਟੀ ਪੁਲੀਸਿੰਗ ਅਧਿਕਾਰੀ ਲੁਧਿਆਣਾ ਪੁਲਿਸ ਕਮਿਸ਼ਨਰ ਨਿਯੁਕਤ ਕੀਤਾ ਹੈ। ਇਸੇ ਤਰ੍ਹਾਂ ਪੀਪੀਐਸ ਅਧਿਕਾਰੀਆਂ ਗੁਰਦੀਪ ਸਿੰਘ ਨੂੰ ਵਧੀਕ ਡਿਪਟੀ ਕਮਿਸ਼ਨਰ ਪੁਲੀਸ/ ਟ੍ਰੈਫਿਕ ਲੁਧਿਆਣਾ, ਰਣਬੀਰ ਸਿੰਘ ਨੂੰ ਸਹਾਇਕ ਇੰਸਪੈਕਟਰ ਜਨਰਲ ਪੁਲੀਸ/ ਕਰਾਈਮ ਵਿੰਗ ਪੰਜਾਬ ਚੰਡੀਗੜ੍ਹ, ਤਜਿੰਦਰ ਸਿੰਘ ਨੂੰ ਐਸਪੀ ਜ਼ੋਨਲ/ ਕਰਾਈਮ ਅੰਮ੍ਰਿਤਸਰ,ਗੁਰਸੇਵਕ ਸਿੰਘ ਨੂੰ ਐਸਪੀ/ਜਾਂਚ ਲੁਧਿਆਣਾ (ਦਿਹਾਤੀ), ਸੁਰਿੰਦਰ ਸਿੰਘ ਨੂੰ ਐਸਪੀ/ ਸਪੈਸ਼ਲ ਪ੍ਰੋਟੈਕਸ਼ਨ ਯੂਨਿਟ ਪੰਜਾਬ ਚੰਡੀਗੜ੍ਹ, ਬਲਜੀਤ ਸਿੰਘ ਨੂੰ ਸਹਾਇਕ ਕਮਾਂਡੈਂਟ 80ਵੀਂ ਬਟਾਲੀਅਨ ਪੀਏਪੀ ਜਲੰਧਰ ਅਤੇ ਐਸਪੀ/ਪ੍ਰੋਟੈਕਸ਼ਨ ਯੂਨਿਟ ਹੈਡ ਕੁਆਰਟਰ ਜਲੰਧਰ, ਕੁਲਦੀਪ ਸਿੰਘ ਨੂੰ ਜ਼ਿਲ੍ਹਾ ਕਮਿਊਨਿਟੀ ਪੁਲੀਸਿੰਗ ਅਧਿਕਾਰੀ ਪਟਿਆਲਾ, ਰਜਿੰਦਰ ਕੁਮਾਰ ਸ਼ਾਰਦਾ ਨੂੰ ਸਹਾਇਕ ਇੰਸਪੈਕਟਰ ਜਨਰਲ ਪੁਲੀਸ/ ਟੈਲੀਕਮਿਊਨਿਕੇਸ਼ਨ ਪੰਜਾਬ ਚੰਡੀਗੜ੍ਹ ਅਤੇ ਸੁਸ਼ੀਲ ਕੁਮਾਰ ਨੂੰ ਕਮਾਂਡੈਂਟ 36ਵੀਂ ਬਟਾਲੀਅਨ ਬਹਾਦਰਗੜ੍ਹ ਤਾਇਨਾਤ ਕੀਤਾ ਹੈ।

Facebook Comment
Project by : XtremeStudioz