Close
Menu

ਇਟਲੀ ‘ਚ ਨਵੇਂ ਮੰਤਰੀਮੰਡਲ ਦਾ ਗਠਨ

-- 22 February,2014

ਰੋਮ – ਇਟਲੀ ਦੇ ਖੱਬੇ ਪੱਖੀ ਦਲ ਦੇ ਨੇਤਾ ਮਤੇਓ ਰੇਨਜ਼ੀ ਨੇ ਤਿੰਨ ਦਿਨਾਂ ਦੀ ਰਾਇਸ਼ੁਮਾਰੀ ਤੋਂ ਬਾਅਦ ਰਸਮੀ ਰੂਪ ਨਾਲ ਪ੍ਰਧਾਨ ਮੰਤਰੀ ਅਹੁਦਾ ਸਵੀਕਾਰ ਕਰ ਲਿਆ ਅਤੇ ਰਾਸ਼ਟਰਪਤੀ ਜਾਰਜੀਓ ਨੇਪੋਲੀਟੈਨੇ ਨੂੰ ਆਪਣੇ ਮੰਤਰੀਆਂ ਦੀ ਸੂਚੀ ਭੇਜ ਦਿੱਤੀ ਹੈ। ਇਕ ਸਮਾਚਾਰ ਏਜੰਸੀ ਮੁਤਾਬਕ ਰੇਨਜ਼ੀ ਦੇ ਦੱਖਣੀ-ਪੰਥੀ ਅਤੇ ਖੱਬੇਪੱਖੀ ਪੰਥੀ ਗਠਜੋੜ ਸਰਕਾਰ ਵਿਚ 16 ਮੰਤਰੀ ਸ਼ਾਮਲ ਹਨ, ਜਿਨਾਂ ਵਿਚ ਅੱਧੀ ਗਿਣਤੀ ਔਰਤਾਂ ਦੀ ਹੈ। ਪਿਛਲੀ ਸਰਕਾਰ ‘ਚ 21 ਮੰਤਰੀ ਸਨ। ਰੇਨਜ਼ੀ ਨੇ ਨੋਪੋਲੀਟੈਨੋ ਨਾਲ ਗੱਲਬਾਤ ਤੋਂ ਬਾਅਦ ਪੱਤਰਕਾਰ ਸੰਮੇਲਨ ਵਿਚ ਕਿਹਾ, ”ਮੈਂ ਰਾਸ਼ਟਰਪਤੀ ਅਤੇ ਨਵੀਂ ਸਰਕਾਰ ਤੋਂ ਸਖਤ ਜਵਾਬਦੇਹੀ ਦੀ ਉਮੀਦ ਕਰ ਰਹੀ ਇਟਲੀ ਦੀ ਜਨਤਾ ਦਾ ਵਿਸ਼ਵਾਸ ਜਿੱਤਣ ਦੀ ਸੰਭਵ ਕੋਸ਼ਿਸ਼ ਕਰਾਂਗਾ।” ਨੋਪੋਲੀਟੈਨੋ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ, ”ਮੰਤਰੀਮੰਡਲ ਵਿਚ ਨਵੇਂ ਵਿਆਪਕ ਟੀਚੇ ਹਨ। ਪਹਿਲੀ ਵਾਰ ਮੰਤਰੀ ਬਣਾਏ ਗਏ ਨਵੇਂ ਲੋਕਾਂ ਵਿਚ ਰੇਨਜ਼ੀ ਦੀ ਛਾਪ ਨਜ਼ਰ ਆਉਂਦੀ ਹੈ।

Facebook Comment
Project by : XtremeStudioz