Close
Menu

ਇਟਲੀ ਜਾ ਰਹੀ ਕਿਸ਼ਤੀ ਡੁੱਬੀ, 400 ਲੋਕਾਂ ਦੀ ਮੌਤ!

-- 15 April,2015

ਰੋਮ— ਲੀਬੀਆ ਤੋਂ ਇਟਲੀ ਜਾ ਰਹੀ ਇਕ ਕਿਸ਼ਤੀ ਦੇ ਡੁੱਬਣ ਦੇ ਨਾਲ ਉਸ ਵਿਚ ਸਵਾਰ ਕਰੀਬ 400 ਲੋਕਾਂ ਦੇ ਮਾਰੇ ਜਾਣ ਦਾ ਸ਼ੱਕ ਹੈ। ਲਗਭਗ 550 ਮੁਸਾਫਰਾਂ ਨੂੰ ਲੈ ਕੇ ਇਹ ਕਿਸ਼ਤੀ ਮੰਗਲਵਾਰ ਨੂੰ ਭੂਮੱਧਸਾਗਰ ਵਿਚ ਡੁੱਬ ਗਈ। ਇਹ ਹਾਦਸਾ ਕਿਸ਼ਤੀ ਦੇ ਲੀਬੀਆ ਤੋਂ ਚੱਲਣ ਤੋਂ 24 ਘੰਟਿਆਂ ਬਾਅਦ ਹੋਇਆ। ਜਾਣਕਾਰੀ ਦੇ ਅਨੁਸਾਰ ਰੈਸਕਿਊ ਟੀਮ ਲੱਗਭਗ 150 ਲੋਕਾਂ ਨੂੰ ਬਚਾ ਚੁੱਕੀ ਹੈ। ਕਿਸ਼ਤੀ ਵਿਚ ਬੱਚੇ ਵੀ ਸਵਾਰ ਸਨ।
ਬਚਾਏ ਗਏ ਮੁਸਾਫਰਾਂ ਵਿਚ ਜ਼ਿਆਦਾਤਰ ਲੋਕ ਸਬ-ਸਹਾਰਨ ਦੇ ਹਨ। ਜਿਨੇਵਾ ਦੇ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਫਾਰ ਮਾਈਗ੍ਰੇਸ਼ਨ ਦੇ ਮੁਤਾਬਕ ਇਸ ਸਾਲ ਭੂਮੱਧਸਾਗਰ ਵਿਚ 500 ਤੋਂ ਜ਼ਿਆਦਾ ਮੁਸਾਫਰਾਂ ਦੀ ਮੌਤ ਇਸੇ ਤਰ੍ਹਾਂ ਦੇ ਹਾਦਸਿਆਂ ਵਿਚ ਹੋਈ ਹੈ।
ਭੂਮੱਧਸਾਗਰ ਵਿਚ ਜਿਸ ਸਥਾਨ ‘ਤੇ ਇਹ ਹਾਦਸਾ ਹੋਇਆ, ਉਹ ਪੈਸੇਜ ਸਪਰਿੰਗ ਵੈਦਰ ਦੀ ਯਾਤਰਾ ਦੇ ਲਈ ਸੁਰੱਖਿਅਤ ਮੰਨਿਆ ਜਾਂਦਾ ਹੈ। ਇਸ ਸਾਲ ਫਰਵਰੀ ਵਿਚ ਠੰਡ ਦੇ ਮੌਸਮ ਵਿਚ ਇਸ ਪੈਸੇਜ ਵਿਚ ਯਾਤਰਾ ਕਰਨ ਵਾਲੇ 300 ਮੁਸਾਫਰਾਂ ਦੀ ਵੀ ਮੌਤ ਹੋਈ ਸੀ। ਮੁਸਾਫਰਾਂ ਦੀਆਂ ਜਾਨਾਂ ਬਚਾਉਣ ਲਈ ਵੱਡੇ ਵੱਧਰ ‘ਤੇ ਬਚਾਅ ਕਾਰਜ ਸ਼ੁਰੂ ਕਰਨ ਦੀ ਲੋੜ ਹੈ।

Facebook Comment
Project by : XtremeStudioz