Close
Menu

ਇਟਲੀ ਤੇ ਹਾਲੈਂਡ ਨੇ ਵਿਸ਼ਵ ਕੱਪ ‘ਚ ਥਾਂ ਬਣਾਈ

-- 11 September,2013

game37-640x360

ਪੇਰਿਸ—11 ਸਤੰਬਰ (ਦੇਸ ਪ੍ਰਦੇਸ ਟਾਈਮਜ਼)- ਇਟਲੀ ਅਤੇ ਹਾਲੈਂਡ 2014 ਵਿਸ਼ਵ ਕੱਪ ਫੁੱਟਬਾਲ ‘ਚ ਥਾਂ ਬਣਾਉਣ ਵਾਲੀਆਂ ਪਹਿਲੀਆਂ ਯੁਰੋਪੀਅਨ ਟੀਮਾਂ ਹੋ ਗਈਆਂ ਹਨ। ਜਰਮਨੀ ਅਤੇ ਸਵਿਟਜ਼ਰਲੈਂਡ ਵੀ ਕੁਅਲੀਫਾਈ ਕਰਨ ਦੀ ਦਹਲੀਜ਼ ‘ਤੇ ਹਨ। ਦੂਜੇ ਪਾਸੇ ਇੰਗਲੈਂਡ ਅਤੇ ਰੂਸ ਲਈ ਵੀ ਰਾਹ ਹੁਣ ਮੁਸ਼ਕਲ ਨਹੀਂ ਰਹਿ ਗਈ ਹੈ। ਇਟਲੀ ਹਾਲੇ ਤੱਕ ਸਿਰਫ ਇਕ ਵਿਸ਼ਵ ਕੱਪ (1958) ਨਹੀਂ ਖੇਡ ਸਕਿਆ ਹੈ। ਉਸ ਨੇ ਤੂਰਿਨ ‘ਚ ਮੰਗਵਾਰ ਨੂੰ ‘ਚੈੱਕ ਗਣਰਾਜ’ ਨੂੰ 2-1 ਨਾਲ ਹਰਾ ਕੇ ਲਗਾਤਾਰ 14 ਵੀਂ ਵਾਰ ਟੂਰਨਾਮੈਂਟ ‘ਚ ਥਾਂ ਬਣਾਈ। ਚੈੱਕ ਗਣਰਾਜ ਲਈ ਲਿਬੋਰ ਕੋਜਾਕ ਨੇ ਪਹਿਲੇ ਹਾਫ ‘ਚ ਗੋਲ ਕਰ ਦਿੱਤਾ ਸੀ, ਪਰ 51 ਵੇਂ ਮਿੰਟ ‘ਚ ਜਾਰਜਿਯੋ ਚਿਅੇਲਿਨੀ ਦੇ ਬਰਾਬਰੀ ਗੋਲ ਅਤੇ ਬਾਅਦ ‘ਚ ਏ. ਸੀ. ਮਿਲਾਨ ਦੇ ਸਟਰਾਈਕਰ ਮਾਰੀਆ ਬਾਲੋਤੇਲੀ ਦੇ ਗੋਲ ਦੇ ਦਮ ‘ਤੇ ਇਟਲੀ ਨੇ ਜਿੱਤ ਦਰਜ ਕੀਤੀ। ਹਾਲੈਂਡ ਨੇ ਏਸਤੋਨੀਆਂ ਤੋਂ 2.2 ਨਾਲ ਡ੍ਰਾ ਖੇਡਿਆ ਪਰ ਉਸ ਦੇ ਲਈ ਇਹ ਕਾਫੀ ਸੀ। ਜਰਮਨੀ ਨੇ ਵੀ ਮੰਗਲਵਾਰ ਨੂੰ ਕੁਆਲੀਫਾਈ ਕਰ ਲੈਣਾ ਸੀ, ਪਰ ਬਾਕੀ ਮੈਂਚਾ ਦੇ ਨਤੀਜੇ ਉਸ ਦੇ ਅਨੁਕੂਲ ਨਹੀਂ ਸਨ। ਸਵੀਡਨ ਨੇ ਕਜ਼ਾਖਸਤਾਨ ਨੂੰ 1-0 ਨਾਲ ਹਰਾ ਕੇ ਗਰੁੱਪ ਸੀ ‘ਚ ਦੂਜੇ ਥਾਂ ‘ਤੇ ਕਬਜ਼ਾ ਕੀਤਾ। ਉਥੇ ਹੀ ਸਵਿਟਜ਼ਲੈਂਡ ਨੇ ਨਾਰਵੇ ਨੂੰ 2-0 ਨਾਲ ਹਰਾਇਆ।

Facebook Comment
Project by : XtremeStudioz