Close
Menu

ਇਟਲੀ ਦੀ ਨਾਗਰਿਕਤਾ ਲੈਣ ਵਾਲੇ ਵਿਦੇਸ਼ੀਆਂ ਲਈ ਖੁਸ਼ਖ਼ਬਰੀ

-- 17 May,2015

ਰੋਮ (ਇਟਲੀ)— ਸਿਰਫ ਕੁਝ ਦਿਨ ਹੋਰ, ਫਿਰ ਇਟਾਲੀਅਨ ਨਾਗਰਿਕਤਾ ਪ੍ਰਾਪਤ ਕਰਨ ਲਈ ਦਰਖ਼ਾਸਤ ਦਿੱਤੀ ਜਾ ਸਕੇਗੀ, ਜੋ ਕਿ ਬਹੁਤ ਹੀ ਆਸਾਨ ਹੈ, ਜ਼ਰੂਰਤ ਹੈ ਸਿਰਫ ਇਕ ਕਲਿੱਕ ਦੀ ।18 ਮਈ 2015 ਦਿਨ ਸੋਮਵਾਰ ਤੋਂ ਮਨਿਸਤੈਰੋ ਦੈਲ ਇੰਤੈਰਨੋ ਦੀ ਵੈੱਬਸਾਈਟ ਦੁਆਰਾ ਇਟਾਲੀਅਨ ਨਾਗਰਿਕਤਾ ਪ੍ਰਾਪਤੀ ਲਈ ਦਰਖ਼ਾਸਤ ਭੇਜੀ ਜਾ ਸਕਦੀ ਹੈ । ਰਜਿਸਟ੍ਰੇਸ਼ਨ ਹੋ ਜਾਣ ਅਤੇ ਜਾਣਕਾਰੀ ਪ੍ਰਾਪਤ ਕਰਨ ਲਈ ਅਸੈੱਸ (ਪਹੁੰਚ) ਕ੍ਰੈਡੈਂਸ਼ੀਅਲ ਪ੍ਰਾਪਤ ਕਰ ਲਓਗੇ, ਜਿਸ ਵਿਚ ਤੁਹਾਡੀ ਸਾਰੀ ਜਾਣਕਾਰੀ ਉਪਲੱਬਧ ਹੋਵੇਗੀ । ਸਕੈਨਿੰਗ ਤੋਂ ਬਾਅਦ ਆਨਲਾਈਨ ਦਰਖ਼ਾਸਤ ਦੇ ਨਾਲ ਨਿੱਜੀ ਪਛਾਣ ਦਾ ਕੋਈ ਡਾਕੂਮੈਂਟ ਜੋ ਬਿਨੇਕਾਰ ਦੇ ਦੇਸ਼ ਤੋਂ ਬਣਿਆ ਹੋਵੇ, ਜਨਮ ਪ੍ਰਮਾਣ ਪੱਤਰ, ਅਪਰਾਧਿਕ ਗਤੀਵਿਧੀਆਂ ਵਿਚ ਸ਼ਮੂਲੀਅਤ ਨਾ ਹੋਣ ਸਬੰਧੀ ਸਰਟੀਫਿਕੇਟ, ਦਰਖ਼ਾਸਤ ਦੇ ਨਾਲ ਜਮ੍ਹਾਂ ਹੋਣ ਵਾਲੀ 200 ਯੂਰੋ ਫੀਸ ਦੀ ਰਸੀਦ ਨਾਲ ਨੱਥੀ ਕਰਨੇ ਲਾਜ਼ਮੀ ਹਨ।
ਇਸ ਨਵੀਂ ਤਕਨੀਕ ਦਾ ਸਭ ਤੋਂ ਵੱਡਾ ਲਾਭ ਇਹੀ ਹੋਵੇਗਾ ਕਿ ਨਾਗਰਿਕਤਾ ਸਬੰਧੀ ਆਉਣ ਵਾਲੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲੇਗਾ । ਪ੍ਰੈਫੇਤੂਰਾ ‘ਚ ਲੰਬੀਆਂ ਲਾਈਨਾਂ ‘ਚ ਖੜ੍ਹੇ ਹੋ ਕੇ ਇੰਤਜ਼ਾਰ ਨਹੀਂ ਕਰਨਾ ਪਵੇਗਾ ਅਤੇ ਦਰਖ਼ਾਸਤ ਵੀ ਬਹੁਤ ਤੇਜੀ ਨਾਲ ਭੇਜੀ ਜਾ ਸਕੇਗੀ । ਨਾਗਰਿਕਤਾ ਸਬੰਧੀ ਦਰਖ਼ਾਸਤ ਦੇਣ ਤੋਂ ਬਾਅਦ ਵੀ ਬਹੁਤ ਲੰਬਾ ਇੰਤਜ਼ਾਰ ਕਰਨਾ ਪੈਂਦਾ ਸੀ। ਉਮੀਦ ਕੀਤੀ ਜਾ ਰਹੀ ਹੈ ਕਿ ਆਨਲਾਈਨ ਦਰਖ਼ਾਸਤ ਦੇਣ ਨਾਲ ਇਨ੍ਹਾਂ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲੇਗਾ । ਪੁਰਾਣੀ ਪ੍ਰਣਾਲੀ ਦੇ ਕੰਮ ਕਰਨ ਦੇ ਤਰੀਕੇ ਨੂੰ ਬਦਲ ਕੇ ਨਾਗਰਿਕਤਾ ਸਬੰਧੀ ਸਭ ਕੰਮ ਨਵੀਂ ਤਕਨੀਕ ਨਾਲ ਹੀ ਕੀਤੇ ਜਾਣਗੇ । 18 ਜੂਨ ਤੋਂ ਇਟਾਲੀਅਨ ਨਾਗਰਿਕਤਾ ਸਬੰਧੀ ਸਭ ਕੰਮ ਨਵੀਂ ਤਕਨੀਕ ਅਨੁਸਾਰ ਹੀ ਹੋਣਗੇ ਅਤੇ ਉਸ ਉਪਰੰਤ ਨਾਗਰਿਕਤਾ ਦੀ ਇੱਛਾ ਰੱਖਣ ਵਾਲੇ ਇਸ ਸਬੰਧੀ ਦਰਖ਼ਾਸਤ ਦੇਣ ਲਈ ਕੰਪਿਊਟਰ ਸਾਹਮਣੇ ਹੀ ਬੈਠੇ ਨਜ਼ਰ ਆਉਣਗੇ।

Facebook Comment
Project by : XtremeStudioz