Close
Menu

ਇਟਲੀ ਦੇ ਡੇਨੀਏਲੇ ਬਣੇ ਪੇਸ ਦੇ 95ਵੇਂ ਜੋੜੀਦਾਰ

-- 25 September,2013

ਨਵੀਂ ਦਿੱਲੀ,25 ਸਤੰਬਰ (ਦੇਸ ਪ੍ਰਦੇਸ ਟਾਈਮਜ਼)- ਦੇਸ਼ ਦੇ ਸੀਨੀਅਰ ਟੈਨਿਸ ਖਿਡਾਰੀ ਲੀਐਂਡਰ ਪੇਸ ਥਾਈਲੈਂਡ ਓਪਨ ਪੁਰਸ਼ ਡਬਲਜ਼ ‘ਚ ਆਪਣੇ ਨਵੇਂ ਜੋੜੀਦਾਰ ਇਟਲੀ ਦੇ ਡੇਨੀਏਲੇ ਬ੍ਰਾਸੀਆਲੀ ਦੇ ਨਾਲ ਦਿਖਾਈ ਦੇਣਗੇ। ਪੇਸ ਦੇ 23 ਸਾਲ ਦੇ ਕੈਰੀਅਰ ‘ਚ ਡੇਨੀਏਲੇ ਉਨ੍ਹਾਂ ਦੇ 95ਵੇਂ ਜੋੜੀਦਾਰ ਹਨ। ਯੂ.ਐੱਸ ਓਪਨ ਪੁਰਸ਼ ਡਬਲਜ਼ ਚੈਂਪੀਅਨ ਪੇਸ ਨੇ ਹਾਲ ਹੀ ‘ਚ ਚੈੱਕ ਗਣਰਾਜ ਦੇ ਰਾਡੇਕ ਸਟੇਪਨੇਕ ਨਾਲ ਗ੍ਰੈਂਡ ਸਲਾਮ ਖਿਤਾਬ ਜਿੱਤਿਆ ਸੀ। ਹਾਲਾਂਕਿ ਜੋੜੀਦਾਰ ਬਦਲਣ ਦੇ ਮਾਮਲੇ ‘ਚ ਮਹੇਸ਼ ਭੂਪਤੀ ਵੀ ਪਿੱਛੇ ਨਹੀਂ ਹਨ। ਭੂਪਤੀ ਦੇ ਨਵੇਂ ਜੋੜੀਦਾਰ ਸਵੀਡਨ ਦੇ ਰਾਬਰਟ ਲਿੰਡਸਡੇਟ ਹਨ ਜੋ ਉਨ੍ਹਾਂ ਦੇ 72ਵੇਂ ਜੋੜੀਦਾਰ ਹਨ ਜਦਕਿ ਮਿਸ਼ਰਿਤ ਡਬਲਜ਼ ‘ਚ ਉਨ੍ਹਾਂ ਦੇ ਪੇਸ ਤੋਂ ਵੀ ਵੱਧ 26 ਜੋੜੀਦਾਰ ਰਹਿ ਚੁੱਕੇ ਹਨ। ਭੂਪਤੀ ਆਪਣੇ ਕੈਰੀਅਰ ‘ਚ ਸੱਤ ਵੱਖ-ਵੱਖ ਜੋੜੀਦਾਰਾਂ ਨਾਲ ਅੱਠ ਮਿਸ਼ਰਿਤ ਡਬਲਜ਼ ਖਿਤਾਬ ਜਿੱਤ ਚੁੱਕੇ ਹਨ ਜਦਕਿ ਪੇਸ ਲੀਜੈਂਡ, ਮਾਰਟਿਨਾ, ਨਵਰਾਤੀਲੋਵਾ ਸਮੇਤ ਤਿੰਨ ਵੱਖ-ਵੱਖ ਜੋੜੀਦਾਰਾਂ ਨਾਲ ਛੇ ਮਿਸ਼ਰਿਤ ਡਬਲਜ਼ ਗ੍ਰੈਂਡ ਸਲੈਮ ਜਿੱਤ ਚੁੱਕੇ ਹਨ।

Facebook Comment
Project by : XtremeStudioz