Close
Menu

ਇਟਲੀ ਦੇ ਸਾਬਕਾ ਪ੍ਰਧਾਨ ਮੰਤਰੀ ਬਰਲੁਸਕੋਨੀ ਨੂੰ ਰਿਸ਼ਵਤ ਦੇ ਮਾਮਲੇ ‘ਚ ਤਿੰਨ ਸਾਲ ਦੀ ਸਜ਼ਾ

-- 10 July,2015

ਲੰਡਨ- ਇਟਲੀ ‘ਚ ਨੇਪਲਸ ਦੀ ਇਕ ਅਦਾਲਤ ਨੇ ਸਾਬਕਾ ਪ੍ਰਧਾਨ ਮੰਤਰੀ ਸਿਲਵੀਓ ਬਰਲੁਸਕੋਨੀ ਨੂੰ ਇਕ ਸੈਨੇਟਰ ਨੂੰ ਰਿਸ਼ਵਤ ਦੇਣ ਦੇ ਮਾਮਲੇ ‘ਚ ਤਿੰਨ ਸਾਲ ਦ ਸਜ਼ਾ ਸੁਣਾਈ ਹੈ। ਮੀਡੀਆ ਰਿਪੋਰਟਸ ਮੁਤਾਬਕ ਅਦਾਲਤ ਨੇ 78 ਸਾਲਾ ਬਰਲੁਸਕੋਨੀ ਨੂੰ ਤਿੰਨ ਸਾਲ ਦੀ ਕੈਦ ਦੀ ਸਜ਼ਾ ਦੇ ਨਾਲ ਹੀ ਪੰਜ ਸਾਲ ਤੱਕ ਲਈ ਉਨ੍ਹਾਂ ‘ਤੇ ਕੋਈ ਵੀ ਜਨਤਕ ਅਹੁਦਾ ਗ੍ਰਹਿ ਕੀਤੇ ਜਾਣ ‘ਤੇ ਪਾਬੰਦੀ ਲਗਾ ਦਿੱਤੀ ਹੈ।
ਇਸਤਿਗਾਸਾ ਪੱਖ ਮੁਤਾਬਕ ਸਾਬਕਾ ਪ੍ਰਧਾਨ ਮੰਤਰੀ ਨੇ ਸਾਲ 2006 ‘ਚ ਉਸ ਸਮੇਂ ਸੈਂਟਰ ਲੈਫਟ ਸਰਕਾਰ ਨੂੰ ਡੇਗਣ ਦੀਆਂ ਕੋਸ਼ਿਸ਼ਾਂ ਤਹਿਤ ਇਕ ਸਾਬਕਾ ਸੈਨੇਟਰ ਨੂੰ ਤਕਰੀਬਨ 30 ਲੱਖ ਯੂਰੋ ਦੀ ਰਿਸ਼ਵਤ ਦਿੱਤੀ ਸੀ। ਬਰਲੁਸਕੋਨੀ ਦੇ ਵਕੀਲ ਨਿਕੋਲੋ ਗੇਡਿਨੀ ਨੇ ਇਸ ਫੈਸਲੇ ਨੂੰ ਨਿਰਪੱਖਤਾ ਅਤੇ ਨਿਆਂ ਦੇ ਉਲਟ ਦੱਸਦੇ ਹੋਏ ਅਦਾਲਤ ਨੂੰ ਸਜ਼ਾ ਵਾਪਸ ਲੈਣ ਦੀ ਅਪੀਲ ਕੀਤੀ ਹੈ। ਬਰਲੁਸਕੋਨੀ 1994-95, 2001-2006 ਅਤੇ 2008-2011 ‘ਚ ਇਟਲੀ ਦੇ ਪ੍ਰਧਾਨ ਮੰਤਰੀ ਰਹੇ ਹਨ।

Facebook Comment
Project by : XtremeStudioz