Close
Menu

ਇਟਲੀ ਨੇ ਸ਼ਰਣਾਰਥੀ ਬੱਚਿਆਂ ਨੂੰ ਕਿਸ਼ਤੀ ‘ਚੋਂ ਉਤਾਰਿਆ

-- 24 August,2018

ਰੋਮ — ਇਟਲੀ ਦੇ ਅੰਦਰੂਨੀ ਮਾਮਲਿਆਂ ਦੇ ਮੰਤਰੀ ਮੈਟੋ ਸਲਵਿਨੀ ਨੇ ਸਿਸਲੀ ‘ਚ ਖੜ੍ਹੀ ਇਕ ਕਿਸ਼ਤੀ ‘ਚੋਂ ਸ਼ਰਣਾਰਥੀ ਬੱਚਿਆਂ ਨੂੰ ਉਤਾਰਨ ਦੇ ਹੁਕਮ ਦਿੱਤੇ ਹਨ। ਅਜੇ ਵੀ 150 ਤੋਂ ਵਧੇਰੇ ਲੋਕ ਬਚਾਅ ਕਿਸ਼ਤੀ ‘ਚ ਹੀ ਫਸੇ ਹੋਏ ਹਨ। ਇਟਲੀ ਨੇ ਸ਼ਰਣਾਰਥੀਆਂ ਨੂੰ ਸ਼ਰਣ ਦੇਣ ‘ਤੇ ਪਾਬੰਦੀ ਲਗਾ ਦਿੱਤੀ ਹੈ ਪਰ ਫਿਰ ਵੀ ਵੱਡੀ ਗਿਣਤੀ ‘ਚ ਸ਼ਰਣਾਰਥੀ ਇਟਲੀ ਵੱਲ ਰੁਖ ਕਰ ਰਹੇ ਹਨ। ਇਟਲੀ ਵਲੋਂ ਜਰਮਨੀ ਸਮੇਤ ਯੂਰਪੀ ਦੇਸ਼ਾਂ ਤੋਂ ਮਦਦ ਮੰਗੀ ਜਾ ਰਹੀ ਹੈ ਤਾਂ ਕਿ ਉਹ ਵੀ ਸ਼ਰਣਾਰਥੀਆਂ ਨੂੰ ਸ਼ਰਣ ਦੇਣ।

 

ਤੁਹਾਨੂੰ ਦੱਸ ਦਈਏ ਕਿ ਇਕ ਹਫਤੇ ਤੋਂ ਇਹ ਸ਼ਰਣਾਰਥੀ ਸ਼ਰਣ ਲੈਣ ਲਈ ਉਡੀਕ ਕਰ ਰਹੇ ਹਨ ਅਤੇ ਹੁਣ 27 ਬੱਚਿਆਂ ਨੂੰ ਵੀਰਵਾਰ ਨੂੰ ਸਿਸਲੀਕਨ ਬੰਦਰਹਗਾਹ ‘ਤੇ ਉਤਰਨ ਦੀ ਇਜ਼ਾਜ਼ਤ ਦਿੱਤੀ ਗਈ ਹੈ।
‘ਏਡ ਆਰਗੇਨਾਈਜ਼ੇਸ਼ਨ ਡਾਕਟਰ ਵਿਦਆਊਟ ਬੋਰਡਰਜ਼’ ਦਾ ਕਹਿਣਾ ਹੈ ਕਿ ਇਨ੍ਹਾਂ ਬੱਚਿਆਂ ਦੀ ਉਮਰ 14 ਤੋਂ 16 ਸਾਲਾਂ ਦੇ ਵਿਚਕਾਰ ਹੈ ਅਤੇ ਉਹ ਉਨ੍ਹਾਂ ਨੂੰ ਮਿਲ ਕੇ ਆਏ ਹਨ। ਇਟਲੀ ਦੇ ਕੁਝ ਅਧਿਕਾਰੀਆਂ ਦੀ ਟੀਮ ਵਲੋਂ ਇਸ ਕਿਸ਼ਤੀ ਦਾ ਦੌਰਾ ਵੀ ਕੀਤਾ ਗਿਆ ਸੀ। ਤੁਹਾਨੂੰ ਦੱਸ ਦਈਏ ਕਿ ਸਲਵਿਨੀ ਨੇ ਫੇਸਬੁੱਕ ‘ਤੇ ਆਨਲਾਈਨ ਹੋ ਕੇ ਕਿਹਾ ਸੀ ਕਿ ਜੇਕਰ ਕਿਸ਼ਤੀ ‘ਚ ਬੱਚੇ ਹਨ, ਤਾਂ ਉਨ੍ਹਾਂ ਨੂੰ ਉੱਥੋਂ ਬਚਾਇਆ ਜਾਵੇ। ਇਸ ਤੋਂ ਪਹਿਲਾਂ ਸਲਵਿਨੀ ਨੇ ਕਿਹਾ ਸੀ ਕਿ ਉਹ ਚਾਹੁੰਦੇ ਹਨ ਕਿ ਇਹ ਸ਼ਰਣਾਰਥੀ ਲੀਬੀਆ ਵਾਪਸ ਚਲੇ ਜਾਣ।

Facebook Comment
Project by : XtremeStudioz