Close
Menu

ਇਟਲੀ ਸਰਕਾਰ ਨੇ ਦੇਕਰੇਤੋ ਫਲੂਸੀ ਰਾਹੀ ਇਟਲੀ ਅਉਣ ਵਾਲੇ ਵਿਦੇਸ਼ੀਆਂ ਨੂੰ ਦਰਖਾਸਤ ਦੇਣ ਦਾ ਸਮਾਂ ਕੀਤਾ 31 ਦਸੰਬਰ 2015

-- 22 August,2015

ਰੋਮ/ਇਟਲੀ (ਕੈਂਥ)- ਇਟਲੀ ਸਰਕਾਰ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਾਲ 2015 ਦਾ ਦੇਕਰੇਤੋ ਫਲੂਸੀ ਕੋਟਾ ਮੌਸਮੀ ਕਰਮਚਾਰੀਆਂ ਲਈ ਉਨ੍ਹਾਂ ਦੇ ਦੇਸ਼ਾਂ ‘ਚੋਂ ਇਟਲੀ ਆ ਕੇ ਕੰਮ ਕਰਨ ਲਈ ਖੋਲ੍ਹਿਆ ਗਿਆ ਹੈ। ਅਧਿਕਾਰਕ ਤੌਰ ‘ਤੇ ਵਿਦੇਸ਼ਾਂ ‘ਚੋਂ ਵਿਦੇਸ਼ੀ ਕਰਮਚਾਰੀਆਂ ਨੂੰ ਪ੍ਰਾਪਤ ਕਰਨ ਲਈ ਇਹ ਕੋਟਾ ਖੋਲ੍ਹਿਆ ਗਿਆ ਹੈ, ਪਰ ਸਰਕਾਰ ਵਲੋਂ ਪਿਛਲੇ ਫਲੂਸੀ ਲਈ ਵੀ ਆਪਣੇ ਬਾਰਡਰਾਂ ਨੂੰ ਖੋਲ੍ਹਿਆ ਨਹੀਂ ਗਿਆ ਹੈ। ਇਟਲੀ ਵਿਚ ਪਹਿਲਾਂ ਤੋਂ ਰਹਿ ਰਹੇ ਵਿਦੇਸ਼ੀਆਂ ਦੀ ਨਿਵਾਸ ਆਗਿਆ ਬਦਲਣ ਲਈ 12,350 ‘ਚੋਂ ਸਿਰਫ 5,550 ਨਵੇਂ ਦਾਖਲਿਆਂ ਨੂੰ ਮਾਨਤਾ ਦਿੱਤੀ ਗਈ ਹੈ।
ਜਿਵੇਂ ਕਿ ਉਮੀਦ ਸੀ, ਪਰ ਉਸ ਅਨੁਸਾਰ 17850 ਦੇ ਕੋਟੇ ‘ਚੋਂ ਕੋਈ ਦਾਖਲਾ ਨਹੀਂ ਕੀਤਾ ਗਿਆ। ਅਗਸਤ ਦੇ ਸ਼ੁਰੂ ਤੱਕ ਸਿਰਫ 20 ਫੀਸਦੀ ਕੋਟਾ ਹੀ ਵਰਤੋਂ ਵਿਚ ਲਿਆਂਦਾ ਗਿਆ ਹੈ। ਇਸ ਕਾਰਨ ਹੀ ਕੁਝ ਦਿਨ ਪਹਿਲਾਂ ਵਿਭਾਗ ਵਲੋਂ ਲਏ ਗਏ ਫੈਸਲੇ ਤਹਿਤ ਇਸ ਲਈ ਇਸ ‘ਚ ਹੋਰ ਸੋਧ ਕਰਦੇ ਹੋਏ ਦਰਖ਼ਾਸਤ ਦੇਣ ਦਾ ਸਮਾਂ 31 ਦਸੰਬਰ 2015 ਤੱਕ ਦਾ ਸਮਾਂ ਨਿਰਧਾਰਤ ਕਰ ਦਿੱਤਾ ਗਿਆ ਹੈ, ਜਦਕਿ ਪਹਿਲਾਂ ਅਗਸਤ ਦਾ ਮਹੀਨਾ ਇਸ ਲਈ ਨਿਰਧਾਰਤ ਕੀਤਾ ਗਿਆ ਸੀ।
ਉਪਰੋਕਤ ਬਦਲਾਅ ਅਤੇ ਸਮਾਂ ਸੀਮਾ ਇਟਲੀ ਦੇ ਗ੍ਰਹਿ ਮੰਤਰਾਲੇ ਅਤੇ ਲੇਬਰ ਵਿਭਾਗ ਵਲੋਂ ਨਿਰਧਾਰਤ ਕੀਤੀ ਗਈ ਹੈ। ਦਰਖ਼ਾਸਤ ਜਮਾਂ ਕਰਵਾਉਣ ਦੀ ਪ੍ਰਕਿਰਿਆ ‘ਚ ਕੋਈ ਬਦਲਾਅ ਨਹੀਂ ਕੀਤਾ ਗਿਆ। ਦਰਖ਼ਾਸਤ ਜਮਾਂ ਕਰਵਾਉਣ ਦੀ ਪ੍ਰਕਿਰਿਆ ਇੰਟਰਨੈੱਟ ਜ਼ਰੀਏ ਮਨਸਿਤੈਰੋ ਦੈਲ ਇੰਤੈਰਨੋ ਦੀ ਵੈੱਬਸਾਈਟ ਦੁਆਰਾ ਆਨਲਾਈਨ ਹੀ, ਕਰਮਚਾਰੀਆਂ ਦੀ ਮੰਗ ਕਰਨ ਵਾਲੇ ਬਿਨੈਕਾਰ ਵਲੋਂ ਜਾਂ ਸਹਾਇਕ ਸੰਗਠਨਾਂ ਦੁਆਰਾ ਪੂਰੀ ਕੀਤੀ ਜਾਵੇਗੀ। ਸਿਸਟਮ ਵਿਚ ਦਾਖਲ ਹੋਣ ਲਈ ਬਿਨੈਕਾਰ ਨੂੰ ਆਪਣੇ ਆਪ ਨੂੰ ਰਜਿਸਟਰ ਕਰਨਾ ਲਾਜ਼ਮੀ ਹੋਵੇਗਾ, ਉਪਰੰਤ ਹੀ ਉਹ ਭਰੀ ਜਾਣ ਵਾਲੀ ਦਰਖ਼ਾਸਤ ਅਤੇ ਜ਼ਰੂਰੀ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ।

Facebook Comment
Project by : XtremeStudioz