Close
Menu

ਇਟਾਲੀਅਨ ਪੁਲਸ ਲਵੇਗੀ ਕਰਿਆਨੇ ਦੀ ਆੜ ‘ਚ ਨਸ਼ੇ ਵੇਚਦੇ ਸਟੋਰਾਂ ਨੂੰ ਲੰਮੇ ਹੱਥੀਂ

-- 30 October,2013

ਇਟਲੀ,30 ਅਕਤੂਬਰ (ਦੇਸ ਪ੍ਰਦੇਸ ਟਾਈਮਜ਼)-ਇਟਲੀ ਵਿੱਚ ਰੈਣ ਬਸੇਰਾ ਕਰਦੇ ਭਾਰਤੀ ਭਾਈਚਾਰੇ ਦੇ ਕੁਝ ਕੁ ਭਾਰਤੀਆਂ ਵੱਲੋਂ ਆਏ ਦਿਨ ਨਿੱਤ ਨਵੇ ਅਪਰਾਧਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਜਿਸ ਦੇ ਕਾਰਨ ਇਟਲੀ ਦੇ ਸਮੂਹ ਭਾਰਤੀਆਂ ਨੂੰ ਇਟਾਲੀਅਨ ਤੇ ਹੋਰ ਦੇਸ਼ਾਂ ਦੇ ਲੋਕਾਂ ਵਿੱਚ ਹੀਣਤਾ ਦਾ ਸਾਹਮਣਾ ਕਰਨਾ ਹੈ ਰਿਹਾ ਹੈ। ਬੀਤੇ ਦਿਨ ਵਿਚੈਂਸਾ ਜਿਲੇ ਵਿਚ ਪੈਦੇ ਕਸਬਾ ਆਰਜੀਨਿਆਨੋ ਤੋਂ ਇਕ ਭਾਰਤੀ ਕਰਿਆਨਾ ਦੁਕਾਨਦਾਰ ਨੂੰ ਪੁਲੀਸ ਵਲੋਂ ਗੁਪਤ ਸੁਚਨਾ ਦੇ ਅਧਾਰ ਤੇ ਗ੍ਰਿਫਤਾਰ ਕੀਤਾ ਗਿਆ। ਸਰਕਾਰੀ ਸੂਤਰਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਛਾਪੇਮਾਰੀ ਦੌਰਾਨ ਇਸ ਕੋਲੋ ਸੈਂਕੜਿਆਂ ਦੀ ਗਿਣਤੀ ਵਿਚ ਭੁੱਕੀ ਨਾਲ ਭਰੇ ਨਸ਼ੀਲੇ ਕੈਪਸੂਲ ਅਤੇ ਤਕਰੀਬਨ 4 ਕਿਲੋ ਭੁੱਕੀ-ਡੋਡੇ ਬਰਾਮਦ ਕੀਤੇ ਗਏ। 28 ਸਾਲਾ ਭਾਰਤੀ ਨੌਜਵਾਨ ਲੰਬੇ ਸਮੇ ਤੋਂ ਭੁੱਕੀ-ਡੋਡੇ ਤਸਕਰੀ ਵਿਚ ਸ਼ਾਮਲ ਸੀ ਅਤੇ ਪੁਲਸ ਦੀ ਨਜ਼ਰ ਇਸ ਨੂੰ ਰੰਗੇ ਹਥੀ ਕਾਬੂ ਕਰਨਾ ਚਾਹੁੰਦੀ ਸੀ। ਭਾਰਤੀ ਆਰਜੀਨਿਆਨੋ ਦਾ ਹੀ ਰਹਿਣ ਵਾਲਾ ਹੈ ਜਿਥੇ ਇਸ ਦਾ ਕਰਿਆਨਾ ਸਟੋਰ ਹੈ। ਜਾਂਚ ਟੀਮ ਅਨੁਸਾਰ ਕਰਿਆਨਾ ਸਟੋਰ ਦੀ ਆੜ ਵਿਚ ਇਹ ਭੁੱਕੀ-ਡੋਡੇ ਅਤੇ ਹੋਰ ਨਸ਼ੀਲੀਆ ਦਵਾਈਆ ਦੀ ਤਸਕਰੀ ਕਰ ਰਿਹਾ ਸੀ। ਇਸ ਦੇ ਵਧੇਰੇ ਗ੍ਰਾਹਕ ਭਾਰਤੀ ਹੀ ਸਨ। ਜਾਂਚ ਤੋਂ ਸਪਸ਼ਟ ਹੋਇਆ ਹੈ ਕੀ ਇਹਨਾਂ ਕੈਪਸੂਲਾਂ ਵਿਚ ਮੋਰਫੀਨ ਦੀ ਤਦਾਦ ਬਹੁਤ ਜਿਆਦਾ ਹੈ। ਇਹ ਪਹਿਲੀ ਵਾਰ ਨਹੀਂ ਕੀ ਭਾਰਤੀ ਕੋਲੋ ਨਸ਼ੀਲਾ ਪਦਾਰਥ ਫੜਿਆ ਗਿਆ ਹੋਵੇ ਬਲਕਿ ਵਿਚੈਂਸਾ ਜਿਲੇ ਵਿਚ ਆਏ ਦਿਨ ਅਜਿਹੀਆਂ ਘਟਨਾਵਾਂ ਸੁਨਣ ਨੂੰ ਮਿਲਦੀਆਂ ਰਹਿੰਦੀਆਂ ਹਨ। ਜ਼ਿਕਰਯੋਗ ਹੈ ਕਿ ਸੰਨ 2011 ਵਿਚ ਵੀ ਵਾਲਦਾਨੇਸੇ ਪੁਲੀਸ ਨੇ 5 ਭਾਰਤੀਆਂ ਨੂੰ ਕਾਬੂ ਕੀਤਾ ਸੀ, ਜਿਨ੍ਹਾਂ ਦੇ ਕਬਜ਼ੇ ਚੋਂ 2500 ਨਸ਼ੀਲੇ ਪਦਾਰਥਾਂ ਨਾਲ ਭਰੇ ਕੈਪਸੂਲ ਬਰਾਮਦ ਹੋਏ ਸਨ। ਇਟਾਲੀਅਨ ਕਨੂੰਨ ਅਨੁਸਾਰ ਜਰਦਾ ਅਤੇ ਬੀੜੀਆਂ ਵੇਚਣਾ ਕਰਿਆਨਾ ਸਟੋਰ ਤੋਂ ਗੈਰ ਕਨੂੰਨੀ ਹੈ ਪਰ ਇਸ ਦੇ ਬਾਵਜੂਦ ਵੱਡੀ ਗਿਣਤੀ ਵਿਚ ਭਾਰਤੀ ਕਰੀਆਨਾਂ ਸਟੋਰਾਂ ਤੇ ਇਸ ਦੀ ਵਿਕਰੀ ਜੋਰਾਂ ਤੇ ਹੈ। ਆਉਣ ਵਾਲਾ ਸਮੇਂ ਵਿਚ ਪੁਲੀਸ ਜਰਦਾ-ਬੀੜੀਆਂ ਤਸਕਰਾਂ ਅਤੇ ਵੇਚਖੋਰਾ ਤੇ ਿਸ਼ਕੰਜਾ ਕੱਸਣ ਦੀ ਤਿਆਰੀ ਵਿਚ ਹੈ।ਜਿਸ ਕਾਰਨ ਇਟਲੀ ਦੇ ਉਹਨਾਂ ਸਮੂਹ ਦੁਕਾਨਦਾਰਾਂ ਦੇ ਚਿਹਰਿਆਂ ਦਾ ਰੰਗ ਪੀਲਾ ਪੈ ਗਿਆ ਹੈ ਜਿਹੜੇ ਕਿ ਨਸ਼ਿਆਂ ਦਾ ਪ੍ਰਚਲਨ ਕਰਕੇ ਆਪਣੇ ਹੀ ਭਾਰਤੀ ਨੌਜਵਾਨਾਂ ਨੂੰ ਮੌਤ ਦੇ ਮੂੰਹ ਵਿੱਚ ਧੱਕ ਰਹੇ ਹਨ।

Facebook Comment
Project by : XtremeStudioz