Close
Menu

ਇਤਿਹਾਸ ਬਣਾਉਣ ਤੋਂ ਖੁੰਝਿਆ : ਵਿਰਾਟ

-- 22 December,2013

ਜੋਹਾਨਸਬਰਗ – ਭਾਰਤ ਦਾ ਧੁਨੰਤਰ ਬੱਲੇਬਾਜ਼ ਵਿਰਾਟ ਕੋਹਲੀ ਦੱਖਣੀ ਅਫਰੀਕਾ ਵਿਰੁੱਧ ਪਹਿਲੇ ਕ੍ਰਿਕਟ ਟੈਸਟ ਦੇ ਚੌਥੇ ਦਿਨ ਸ਼ਨੀਵਾਰ ਨੂੰ ਸਿਰਫ ਚਾਰ ਦੌੜਾਂ ਤੋਂ ਇਤਿਹਾਸ ਬਣਾਉਣ ਤੋਂ ਖੁੰਝ ਗਿਆ। ਪਹਿਲੀ ਪਾਰੀ ‘ਚ ਸ਼ਾਨਦਾਰ 119 ਦੌੜਾਂ ਬਣਾਉਣ ਵਾਲਾ ਵਿਰਾਟ ਦੂਜੀ ਪਾਰੀ ‘ਚ 94 ਦੌੜਾਂ ਬਣਾ ਕੇ ਆਊਟ ਹੋ ਗਿਆ। ਵਿਰਾਟ ਜੇਕਰ ਚਾਰ ਦੌੜਾਂ ਹੋਰ ਬਣਾ ਲੈਂਦਾ ਤਾਂ ਉਹ ਇਕ ਮੈਚ ਦੀਆਂ ਦੋਵਾਂ ਪਾਰੀਆਂ ‘ਚ ਸੈਂਕੜਾ ਬਣਾਉਣ ਵਾਲਾ ਭਾਰਤ ਦਾ ਚੌਥੇ ਨੰਬਰ ਦਾ ਪਹਿਲਾ ਬੱਲੇਬਾਜ਼ ਬਣ ਜਾਂਦਾ।
ਵਿਰਾਟ 193 ਗੇਂਦਾਂ ‘ਚ 9 ਚੌਕਿਆਂ ਦੀ ਮਦਦ ਨਾਲ 96 ਦੌੜਾਂ ਬਣਾਉਣ ਤੋਂ ਬਾਅਦ ਜੇ. ਪੀ. ਡੁਮਿਨੀ ਦੀ ਗੇਂਦ ‘ਤੇ ਵਿਕਟਕੀਪਰ ਏ. ਬੀ. ਡਿਵਿਲੀਅਰਸ ਹੱਥੋਂ ਕੈਚ ਆਊਟ ਹੋਇਆ। ਡੁਮਿਨੀ ਦੀ ਇਸ ਗੇਂਦ ਨੂੰ ਲੋੜ ਤੋਂ ਜ਼ਿਆਦਾ ਉਛਾਲ ਮਿਲੀ ਅਤੇ ਵਿਰਾਟ ਨੇ ਗੇਂਦ ਨੂੰ ਕੱਟ ਕਰਨ ਦੀ ਕੋਸ਼ਿਸ਼ ਕੀਤੀ। ਗੇਂਦ ਉਸ ਦੇ ਬੱਲੇ ਦਾ ਮੋਟਾ ਕਿਨਾਰਾ ਲੈ ਕੇ ਡਿਵਿਲੀਅਰਸ ਦੇ ਦਸਤਾਨਿਆਂ ‘ਚ ਸਮਾ ਗਈ । ਨਿਰਾਸ਼ਾ ‘ਚ ਵਿਰਾਟ ਆਪਣੇ ਬੱਲੇ ਨੂੰ ਹੈਲਮੇਟ ‘ਤੇ ਮਾਰਦਾ ਹੋਇਆ ਪੈਵੇਲੀਅਨ ਵੱਲ ਚੱਲ ਪਿਆ। ਵੈਸੇ ਇਕ ਟੈਸਟ ਦੀਆਂ ਦੋਵਾਂ ਪਾਰੀਆਂ ‘ਚ ਸੈਂਕੜਾ ਬਣਾਉਣ ਦੀ ਉਪਲੱਬਧੀ ਭਾਰਤ ਦੇ ਤਿੰਨ ਬੱਲੇਬਾਜ਼ਾਂ ਵਿਜੇ ਹਜ਼ਾਰੇ, ਸੁਨੀਲ ਗਾਵਸਕਰ ਅਤੇ ਰਾਹੁਲ ਦ੍ਰਾਵਿੜ ਦੇ ਨਾਂ ਹੈ।

Facebook Comment
Project by : XtremeStudioz