Close
Menu

ਇਥੇ ਹਰ ਔਰਤ ਸੈਕਸੂਅਲ ਹਮਲੇ ਦਾ ਸ਼ਿਕਾਰ ਹੈ : ਕੈਥਲਿਨ ਵਿਨ

-- 22 September,2015

ਟੋਰਾਂਟੋ,  ਓਨਟਾਰੀਓ ਦੀ ਪ੍ਰੀਮੀਅਰ ਕੈਥਲੀਨ ਵਿਨ ਨੇ ਗੁਅਲੇਫ਼ ਸ਼ਹਿਰ ਵਿਚਲੇ ਜਿਣਸੀ ਹਮਲਾ ਕੇਂਦਰ ਦਾ ਦੌਰਾ ਕਰਨ ਸਮੇਂ ਅਹਿਮ ਐਲਾਨ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਵਲੋਂ ਜਿਣਸੀ ਹਮਲੇ ਦਾ ਸ਼ਿਕਾਰ ਹੋਈਆਂ ਔਰਤਾਂ ਲਈ ਬਣੇ ਅਜਿਹੇ ਕੇਂਦਰਾਂ ਨੂੰ ਸਾਲਾਨਾ ਸਹਾਇਤਾ ਪੌਣੇ 2 ਮਿਲੀਅਨ ਡਾਲਰ ਤੋਂ ਵਧਾ ਕੇ 14 ਪੁਆਇੰਟ 8 ਮਿਲੀਅਨ ਡਾਲਰ ਕਰ ਦਿੱਤੀ ਜਾਵੇਗੀ। ਉਸ ਦਾ ਕਹਿਣਾ ਸੀ ਕਿ ਸਾਡੀ ਇੱਛਾ ਹੈ ਕਿ ਸਾਡਾ ਓਨਟਾਰੀਓ ਅਜਿਹੀਆਂ ਘਟਨਾਵਾਂ ਤੋਂ ਮੁਕਤ ਹੋਵੇ, ਜਿਥੇ ਔਰਤਾਂ ‘ਤੇ ਕਾਮੁਕ ਹਮਲੇ ਹੁੰਦੇ ਹਨ ਅਤੇ ਲੋਕ ਇਥੇ ਇੱਕ-ਦੂਜੇ ਦੀ ਮਦਦ ਕਰਦੇ ਹੋਏ ਮਿਲ ਕੇ ਰਹਿਣ।ਜਦ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕਦੇ ਉਨ੍ਹਾਂ ‘ਤੇ ਵੀ ਸੈਕਸੂਅਲ ਹਮਲਾ ਹੋਇਆ ਹੈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਮੈਂ ਇਸ ਮਾਮਲੇ ‘ਚ ਖੁਸ਼ਕਿਸਮਤ ਰਹੀ ਹਾਂ ਕਿ ਮੈਨੂੰ ਅਜਿਹਾ ਤਜ਼ੁਰਬਾ ਨਹੀਂ ਹੋਇਆ ਪਰ ਸੈਕਸੂਅਲ ਹਮਲਆਿਂ ਨਾਲ ਔਰਤਾਂ ਦੀ ਸ਼ਖਸੀਅਤ ‘ਤੇ ਸਪੱਸ਼ਟ ਤੌਰ ‘ਤੇ ਡੂੰਘਾ ਪ੍ਰਭਾਵ ਪੈਂਦਾ ਹੈ।ਇੱਕ ਘਟਨਾ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਜਦੋਂ ਉਹ 24 ਵਰ੍ਹਿਆਂ ਦੀ ਸੀ ਤਾਂ ਉਨ੍ਹਾਂ ਦੇ ਇੱਕ ਦੋਸਤ ਨੇ ਉਸ ਦਾ ਇੱਕ ਬਜ਼ੁਰਗ ਆਦਮੀ ਕੋਲੋਂ ਬਚਾਅ ਕੀਤਾ ਸੀ ਹਾਲਾਂਕਿ ਉਸ ਨੂੰ ਅਜੇ ਤੱਕ ਨਹੀਂ ਸਮਝ ਸਕੀ ਕਿ ਉਸ ਵਿਅਕਤੀ ਨੀਅਤ ਛੇੜਖਾਨੀ ਕਰਨ ਦੀ ਸੀ ਜਾਂ ਕੁਝ ਹੋਰ ਕਰਨ ਦੀ। ਉਨ੍ਹਾਂ ਦਾ ਕਹਿਣਾ ਸੀ ਕਿ ਮੈਨੂੰ ਅੱਜ ਤੱਕ ਇੱਕ ਵੀ ਔਰਤ ਨਹੀਂ ਮਿਲੀ ਜਿਸ ਨਾਲ ਅਜਿਹਾ ਨਾ ਵਾਪਰਿਆ ਹੋਵੇ ਭਾਵੇਂ ਉਹ ਫਿਕਰੇ ਕੱਸਣ ਦੇ ਰੂਪ ‘ਚ ਹੋਵੇ ਜਾਂ ਜਿਸਮਾਨੀ ਛੇੜਖਾਨੀ ਦੇ ਰੂਪ ‘ਚ।

Facebook Comment
Project by : XtremeStudioz