Close
Menu

ਇਬੋਲਾ ਖਿਲਾਫ ਲੜਨ ਲਈ ਕੈਨੇਡਾ ਸਰਕਾਰ ਵੱਲੋਂ ਵਲੰਟੀਅਰਾਂ ਨੂੰ ਸੱਦਾ

-- 03 December,2014

ਓਟਾਵਾ— ਕੈਨੇਡਾ ਸਰਕਾਰ ਵੱਲੋਂ ਵੈਸਟ ਅਫ਼ਰੀਕਾ ਵਿਚ ਈਬੋਲਾ ਵਾਇਰਸ ਨਾਲ ਫੈਲੀ ਬੀਮਾਰੀ ਨਾਲ ਸਿੱਝਣ ਲਈ 40 ਸੈਨਿਕਾਂ ਅਤੇ 20.9 ਮਿਲੀਅਨ ਡਾਲਰ ਦੀ ਰਾਸ਼ੀ ਭੇਜਣ ਦਾ ਫੈਸਲਾ ਲਿਆ ਗਿਆ ਹੈ। ਇਸ ਦੇ ਨਾਲ ਹੀ ਸਰਕਾਰ ਵੱਲੋਂ ਇਸ ਬੀਮਾਰੀ ਨਾਲ ਲੜਨ ਲਈ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਉਹ ਇਸ ਅਭਿਆਨ ਲਈ ਵਲੰਟੀਅਰਾਂ ਵੱਜੋਂ ਅੱਗੇ ਆਉਣ ਅਤੇ ਇਸ ਬੀਮਾਰੀ ਨਾਲ ਲੜ ਰਹੇ ਲੋਕਾਂ ਦੀ ਸਹਾਇਤਾ ਕਰਨ। ਵੀਰਵਾਰ ਨੂੰ ਓਟਾਵਾ ਵਿਖੇ ਇਕ ਪ੍ਰੈਸ ਕਾਨਫਰੰਸ ਦੌਰਾਨ ਸਿਹਤ ਮੰਤਰੀ ਰੌਨਾ ਐਂਬ੍ਰੋਸ ਨੇ ਕਿਹਾ, “ਅੱਜ ਮੈਂ ਕੈਨੇਡੀਅਨ ਹੈਲਥ ਕੇਅਰ ਵਰਕਰਾਂ ਨੂੰ ਇਹ ਅਪੀਲ ਜਾਰੀ ਕਰਦੀ ਹਾਂ ਕਿ ਉਹ ਆਪ ਅੱਗੇ ਆਉਣ ਅਤੇ ਵੈਸਟ ਅਫ਼ਰੀਕਾ ਵਿਚ ਸੀਏਰਾ ਲਿਔਨ, ਲਾਈਬੇਰੀਆ ਅਤੇ ਗੁਇਨੀਆ ਵਿਖੇ ਸਥਾਪਿਤ ਈਬੋਲਾ ਟ੍ਰੀਟਮੈਂਟ ਸੈਂਟਰਾਂ ਵਿਚ ਜਾ ਕੇ ਇਸ ਬੀਮਾਰੀ ਖਿਲਾਫ਼ ਲੜ ਰਹੇ ਲੋਕਾ ਦਾ ਸਾਥ ਦੇਣ।” ਉਹਨਾਂ ਕਿਹਾ ਕਿ ਇਸ ਬੀਮਾਰੀ ਖਿਲਾਫ ਲੜਨ ਲਈ ਵੱਡੇ ਪੱਧਰ ‘ਤੇ ਡਾਕਟਰਾਂ, ਨਰਸਾਂ, ਮਨੋਵਿਗਿਆਨੀ ਤੇ ਸਮਾਜਿਕ ਸਮਰਥਕਾਂ ਦੀ ਪਾਣੀ ਅਤੇ ਸਫ਼ਾਈ ਦੀ ਬਹੁਤ ਲੋੜ ਹੈ।

Facebook Comment
Project by : XtremeStudioz