Close
Menu

ਇਮਰਾਨ ਖ਼ਾਨ ਦੀ ਜਿੱਤ ਨਾਲ ਪਾਕਿ `ਤੋਂ ਪਰਿਵਾਰਾਂ ਤੇ ਫ਼ੌਜ ਦਾ ਕਬਜ਼ਾ ਟੁੱਟਾ

-- 27 July,2018

ਇਸਲਾਮਾਬਾਦ-ਸਾਬਕਾ ਕਿਕਟਰ ਇਮਰਾਨ ਖ਼ਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਵੱਲੋਂ ਸਭ ਤੋਂ ਵੱਧ ਸੀਟਾਂ ਜਿੱਤਣ ਨਾਲ ਪਾਕਿਸਤਾਨੀ ਸਿਆਸਤ `ਤੇ ਇੱਕ-ਦੋ ਪਰਿਵਾਰਾਂ ਦੇ ਨਾਲ-ਨਾਲ ਫ਼ੌਜ ਦੇ ਕਬਜ਼ੇ ਦਾ ਚੱਕਰ ਵੀ ਟੁੱਟ ਗਿਆ ਹੈ। ਭਾਵੇਂ ਇਨ੍ਹਾਂ ਚੋਣਾਂ ਦੌਰਾਨ ਵੋਟਿੰਗ ਪ੍ਰਕਿਰਿਆ `ਚ ਕੁਝ ਗੜਬੜੀ ਦੇ ਦੋਸ਼ ਵੀ ਲੱਗੇ ਤੇ ਇਹ ਵੀ ਆਖਿਆ ਜਾਂਦਾ ਰਿਹਾ ਕਿ ਫ਼ੌਜ ਵੱਲੋਂ ਇਮਰਾਨ ਖ਼ਾਨ ਨੂੰ ਜਿਤਾਉਣ ਦੇ ਜਤਨ ਕੀਤੇ ਜਾ ਰਹੇ ਹਨ। ਇਮਰਾਨ ਇਕੱਲੇ ਆਪਣੀ ਪਾਰਟੀ ਦੇ ਦਮ `ਤੇ ਪ੍ਰਧਾਨ ਮੰਤਰੀ ਨਹੀਂ ਬਣ ਸਕਣਗੇ, ਉਨ੍ਹਾਂ ਨੂੰ ਕਿਸੇ ਹੋਰ ਪਾਰਟੀ ਦੀ ਮਦਦ ਜ਼ਰੂਰ ਲੈਣੀ ਪਵੇਗੀ।

ਇਮਰਾਨ ਖ਼ਾਨ ਦੀ ਪਾਰਟੀ ਨੂੰ 342 ਮੈਂਬਰੀ ਰਾਸ਼ਟਰੀ ਅਸੈਂਬਲੀ (ਸੰਸਦ) `ਚ 109 ਸੀਟਾਂ ਮਿਲੀਆਂ ਹਨ। ਉਨ੍ਹਾਂ ਨੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਪਾਕਿਸਤਾਨ ਮੁਸਲਿਮ ਲੀਗ-ਐੱਨ ਨੂੰ ਹਰਾਇਆ ਹੈ, ਜਿਸ ਨੂੰ 62 ਸੀਟਾਂ ਮਿਲੀਆਂ ਹਨ। ਪਾਕਿਸਤਾਨ ਪੀਪਲ`ਜ਼ ਪਾਰਟੀ 42 ਸੀਟਾਂ ਲੈ ਕੇ ਤੀਜੇ ਸਥਾਨ `ਤੇ ਰਹੀ ਹੈ।  20 ਸੀਟਾਂ `ਤੇ ਨਤੀਜਿਆਂ ਦਾ ਐਲਾਨ ਹਾਲੇ ਹੋਣਾ ਹੈ।

ਉੱਧਰ ਨਵਾਜ਼ ਸ਼ਰੀਫ਼ ਦੀ ਪਾਰਟੀ ਨੇ ਚੋਣ ਨਤੀਜਿਆਂ ਨੂੰ ਰੱਦ ਕਰ ਦਿੱਤਾ ਹੈ ਤੇ ਚੋਣ ਪ੍ਰਕਿਰਿਆ ਦੌਰਾਨ ਹੋਣ ਵਾਲੀਆਂ ਕਥਿਤ ਬੇਨਿਯਮੀਆਂ ਦੀ ਨਿੰਦਾ ਕੀਤੀ ਹੈ।     

Facebook Comment
Project by : XtremeStudioz