Close
Menu

ਇਮਰਾਨ ਜਿਹਾ ਨੇਤਾ ਮਿਲਣਾ ਪਾਕਿਸਤਾਨ ਦੀ ਖੁਸ਼ਕਿਸਮਤੀ : ਬੁਸ਼ਰਾ

-- 28 September,2018

ਇਸਲਾਮਾਬਾਦ — ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਤਨੀ ਬੁਸ਼ਰਾ ਮੇਨਕਾ ਨੇ ਉਨ੍ਹਾਂ ਦੀ ਸਿਫਤ ਕੀਤੀ ਹੈ। ਬੁਸ਼ਰਾ ਨੇ ਇਮਰਾਨ ਦੀ ਤੁਲਨਾ ਕਾਇਦੇ ਆਜ਼ਮ ਮੁਹੰਮਦ ਅਲੀ ਜਿਨਾਹ ਨਾਲ ਕਰਦਿਆਂ ਕਿਹਾ ਹੈ ਕਿ ਪਾਕਿਸਤਾਨ ਦੇ ਲੋਕ ਖੁਸ਼ਕਿਸਮਤ ਹਨ ਕਿ ਉਨ੍ਹਾਂ ਨੂੰ ਇਮਰਾਨ ਵਰਗਾ ਨੇਤਾ ਮਿਲਿਆ। ਇਕ ਅੰਗਰੇਜ਼ੀ ਅਖਬਾਰ ਵਿਚ ਸ਼ੁੱਕਰਵਾਰ ਨੂੰ ਪ੍ਰਕਾਸ਼ਿਤ ਇੰਟਰਵਿਊ ਵਿਚ ਬੁਸ਼ਰਾ ਨੇ ਕਿਹਾ,”ਕਾਇਦੇ ਆਜ਼ਮ ਸਹੀ ਅਰਥਾਂ ਵਿਚ ਨੇਤਾ ਸਨ। ਖਾਨ ਸਾਹਿਬ ਵੀ ਨੇਤਾ ਹਨ ਅਤੇ ਮੌਜੂਦਾ ਯੁੱਗ ਵਿਚ ਸਿਰਫ ਤੁਰਕੀ ਦੇ ਰਾਸ਼ਟਰਪਤੀ ਰੇਸਿਪ ਤਈਅਪ ਅਰਦੌਣ ਨੇਤਾ ਹਨ। ਬਾਰੀ ਸਾਰੇ ਸਿਆਸਤਦਾਨ ਹਨ।” ਉਨ੍ਹਾਂ ਨੇ ਕਿਹਾ ਕਿ ਇਮਰਾਨ ਸਿਆਸਤਦਾਨ ਨਹੀਂ ਸਗੋਂ ਨੇਤਾ ਹਨ ਅਤੇ ਸਾਦਗੀ ਦੀ ਮੂਰਤੀ ਹਨ।

ਬੁਸ਼ਰਾ ਨੇ ਇਕ ਨਿੱਜੀ ਟੀ.ਵੀ. ਨੂੰ ਇਹ ਇੰਟਰਵਿਊ ਦਿੱਤਾ। ਉਨ੍ਹਾਂ ਨੇ ਕਿਹਾ,”ਜਦੋਂ ਅੱਲਾਹ ਕਿਸੇ ਦੇਸ਼ ਦੀ ਕਿਮਸਤ ਬਦਲਣਾ ਚਾਹੁੰਦਾ ਹੈ ਤਾਂ ਉਹ ਉਸ ਨੂੰ ਇਕ ਸਿਆਸਤਦਾਨ ਦੀ ਬਜਾਏ ਨੇਤਾ ਦਿੰਦਾ ਹੈ।” ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਦਿਲ ਵਿਚ ਦੇਸ਼ ਦਾ ਹਿੱਤ ਸਭ ਤੋਂ ਉੱਪਰ ਹੋਣਾ ਚਾਹੀਦਾ ਹੈ। ਇਹ ਪੁੱਛੇ ਜਾਣ ‘ਤੇ ਕਿ ਇਕ ਰੂਹਾਨੀ ਗਾਈਡ ਤੋਂ ਲੈ ਕੇ ਪ੍ਰਧਾਨ ਮੰਤਰੀ ਦੀ ਪਤਨੀ ਬਣਨ ਤੱਕ ਦਾ ਸਫਰ ਨੂੰ ਲੈ ਕੇ ਉਹ ਕਿਹੋ ਜਿਹਾ ਮਹਿਸੂਸ ਕਰਦੀ ਹੈ ਤਾਂ ਇਸ ਦੇ ਜਵਾਬ ਵਿਚ ਬੁਸ਼ਰਾ ਨੇ ਕਿਹਾ,”ਪਹਿਲਾਂ ਲੋਕ ਮੇਰੇ ਕੋਲ ਅੱਲਾਹ ਅਤੇ ਉਨ੍ਹਾਂ ਦੀ ਦੂਤ ਹੋਣ ਦੇ ਤੌਰ ‘ਤੇ ਆਉਂਦੇ ਸਨ ਅਤੇ ਹੁਣ ਉਹ ਖਾਨ ਸਾਹਿਬ ਨਾਲ ਨੇੜਤਾ ਵਾਲਾ ਸੰਬੰਧ ਬਣਾਉਣ ਲਈ ਆਉਂਦੇ ਹਨ।” ਉਨ੍ਹਾਂ ਨੇ ਕਿਹਾ,”ਪ੍ਰਾਰਥਨਾ ਅਤੇ ਦੁਆ ਕਰਨਾ ਖਾਸ ਹੈ ਪਰ ਇਨਸਾਨੀਅਤ ਦੀ ਸੇਵਾ ਕਰਨੀ ਜ਼ਰੂਰੀ ਹੈ। ਇਹ ਸਭ ਕੁਝ ਮੈਂ ਖਾਨ ਸਾਹਿਬ ਤੋਂ ਸਿੱਖਿਆ ਹੈ।”

ਬੁਸ਼ਰਾ ਨੇ ਇਮਰਾਨ ਨੂੰ ਆਪਣੇ ਜੀਵਨ ਵਿਚ ਆਈ ਭਾਰੀ ਤਬਦੀਲੀ ਵਿਚ ਮਦਦ ਕਰਨ ਲਈ ਕ੍ਰੈਡਿਟ ਦਿੱਤਾ। ਉਨ੍ਹਾਂ ਨੇ ਕਿਹਾ,”ਲੋਕ ਕਹਿੰਦੇ ਹਨ ਕਿ ਮੈਂ ਉਨ੍ਹਾਂ ਨੂੰ ਬਦਲ ਦਿੱਤਾ ਹੈ ਜਦਕਿ ਸੱਚਾਈ ਇਹ ਹੈ ਕਿ ਅਸੀਂ ਇਕ-ਦੂਜੇ ਨੂੰ ਬਦਲ ਦਿੱਤਾ ਹੈ।” ਉਨ੍ਹਾਂ ਨੇ ਕਿਹਾ,”ਮੈਂ ਉਨ੍ਹਾਂ ਨੂੰ ਸਿਖਾਇਆ ਕਿ ਪ੍ਰਾਰਥਨਾ ਤੁਹਾਨੂੰ ਅੱਲਾਹ ਦੇ ਕਰੀਬ ਲਿਆਉਂਦੀ ਹੈ ਅਤੇ ਉਨ੍ਹਾਂ ਨੇ ਮੈਨੂੰ ਸਿਖਾਇਆ ਕਿ ਅੱਲਾਹ ਦੀ ਰਚਨਾ ਨਾਲ ਪਿਆਰ ਸਾਨੂੰ ਉਸ ਦੇ ਕਰੀਬ ਲਿਜਾਂਦਾ ਹੈ।” ਆਪਣੇ ਪਤੀ ਦੀ ਸਰਲ ਜੀਵਨਸ਼ੈਲੀ ਦੀ ਚਰਚਾ ਕਰਦਿਆਂ ਬੁਸ਼ਰਾ ਨੇ ਕਿਹਾ ਕਿ ਉਹ ਕੱਪੜਿਆਂ ਅਤੇ ਭੋਜਨ ਬਾਰੇ ਖਾਸ ਧਿਆਨ ਨਹੀਂ ਦਿੰਦੇ।

Facebook Comment
Project by : XtremeStudioz