Close
Menu

ਇਮਰਾਨ-ਪੋਂਪਿਓ ਦੀ ਗੱਲਬਾਤ ‘ਚ ਨਹੀਂ ਸੀ ਅੱਤਵਾਦੀਆਂ ਦਾ ਜ਼ਿਕਰ : ਪਾਕਿ

-- 24 August,2018

ਇਸਲਾਮਾਬਾਦ — ਪਾਕਿਸਤਾਨ ਨੇ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪਿਓ ਦੇ ਮੰਤਰਾਲੇ ਵੱਲੋਂ ਜਾਰੀ ਇਕ ਬਿਆਨ ਨੂੰ ‘ਸਹੀ’ ਕਰਨ ਲਈ ਕਿਹਾ ਹੈ। ਅਮਰੀਕੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਹੀਥਰ ਨੌਰਟ ਵੱਲੋਂ ਜਾਰੀ ਕੀਤੇ ਗਏ ਬਿਆਨ ਵਿਚ ਕਿਹਾ ਗਿਆ ਕਿ ਪੋਂਪਿਓ ਨੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਸਾਰੇ ਅੱਤਵਾਦੀ ਸਮੂਹਾਂ ਵਿਰੁੱਧ ‘ਨਿਰਣਾਇਕ ਫੈਸਲਾ’ ਲੈਣ ਲਈ ਕਿਹਾ ਹੈ। ਇਸ ਫੈਸਲੇ ਦੀ ਅਫਗਾਨ ਸ਼ਾਂਤੀ ਪ੍ਰਕਿਰਿਆ ਨੂੰ ਵਧਾਵਾ ਦੇਣ ਵਿਚ ਮਹੱਤਵਪੂਰਣ ਭੂਮਿਕਾ ਹੋਵੇਗੀ। ਭਾਵੇਂਕਿ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਮੁਤਾਬਕ ਪੋਂਪਿਓ ਨੇ ਹੋਰ ਮੁੱਦਿਆਂ ਦੀ ਚਰਚਾ ਕਰਦਿਆਂ ਇਮਰਾਨ ਖਾਨ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਪਰ ਉਸ ਵਿਚ ਪਾਕਿਸਤਾਨ ਵਿਚ ਅੱਤਵਾਦੀਆਂ ਦੇ ਮੁੱਦੇ ਦਾ ਕੋਈ ਜ਼ਿਕਰ ਨਹੀਂ ਸੀ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮੁਹੰਮਦ ਫੈਸਲ ਨੇ ਟਵੀਟ ਵਿਚ ਕਿਹਾ ਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਅਮਰੀਕੀ ਵਿਦੇਸ਼ ਮੰਤਰੀ ਪੋਂਪਿਓ ਵਿਚਕਾਰ ਫੋਨ ‘ਤੇ ਹੋਈ ਗੱਲਬਾਤ ਨੂੰ ਲੈ ਕੇ ਜਾਰੀ ਅਮਰੀਕੀ ਬਿਆਨ ‘ਤੇ ਇਤਰਾਜ਼ ਹੈ। ਕਿਉਂਕਿ ਅਮਰੀਕਾ ਨੇ ਗਲਤ ਬਿਆਨ ਦਿੱਤਾ ਹੈ। ਗੱਲਬਾਤ ਦੌਰਾਨ ਦੋਹਾਂ ਵਿਚਕਾਰ ਅੱਤਵਾਦ ਦੇ ਮੁੱਦੇ ‘ਤੇ ਕੋਈ ਚਰਚਾ ਨਹੀਂ ਹੋਈ। ਇਸ ਨੂੰ ਤੁਰੰਤ ਸਹੀ ਕੀਤਾ ਜਾਣਾ ਚਾਹੀਦਾ ਹੈ। ਭਾਵੇਂਕਿ ਪਾਕਿਸਤਾਨ ਦੀ ਇਸ ਪ੍ਰਤੀਕਿਰਿਆ ‘ਤੇ ਹਾਲੇ ਤੱਕ ਅਮਰੀਕਾ ਵੱਲੋਂ ਕੋਈ ਜਵਾਬ ਨਹੀਂ ਆਇਆ ਹੈ।

19 ਅਗਸਤ ਨੂੰ ਪਾਕਿਸਤਾਨੀ ਮੀਡੀਆ ਨੇ ਖਬਰ ਦਿੱਤੀ ਸੀ ਕਿ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪਿਓ ਸਤੰਬਰ ਦੇ ਪਹਿਲੇ ਹਫਤੇ ਵਿਚ ਸੰਭਵ ਤੌਰ ‘ਤੇ ਪਾਕਿਸਤਾਨ ਦਾ ਦੌਰਾ ਕਰ ਸਕਦੇ ਹਨ, ਜਿੱਥੇ ਉਹ ਇਮਰਾਨ ਖਾਨ ਨਾਲ ਆਪਸੀ ਹਿੱਤਾਂ ਦੇ ਮੁੱਦਿਆਂ ‘ਤੇ ਗੱਲਬਾਤ ਕਰਨਗੇ। ਡਿਪਲੋਮੈਟਿਕ ਅਤੇ ਅਧਿਕਾਰਕ ਸੂਤਰਾਂ ਦੇ ਹਵਾਲੇ ਨਾਲ ਇਕ ਅੰਗਰੇਜ਼ੀ ਅਖਬਾਰ ਨੇ ਕਿਹਾ ਕਿ ਪੋਂਪਿਓ ਦੇ 5 ਸਤੰਬਰ ਨੂੰ ਇਸਲਾਮਾਬਾਦ ਆਉਣ ਦੀ ਸੰਭਾਵਨਾ ਹੈ। ਉਹ ਪਹਿਲੀ ਵਿਦੇਸ਼ੀ ਹਸਤੀ ਹੋਣਗੇ ਜੋ ਪਾਕਿਸਤਾਨ ਦੇ ਨਵੇਂ ਪੀ.ਐੱਮ. ਇਮਰਾਨ ਖਾਨ ਨਾਲ ਮੁਲਾਕਾਤ ਕਰੇਗੀ

Facebook Comment
Project by : XtremeStudioz