Close
Menu

ਇਮਰਾਨ 11 ਅਗਸਤ ਨੂੰ ਪਾਕਿ ਦੇ ਪ੍ਰਧਾਨ ਮੰਤਰੀ ਵਜੋਂ ਚੁੱਕਣਗੇ ਸਹੁੰ

-- 30 July,2018

ਇਸਲਾਮਾਬਾਦ- ਪਾਕਿਸਤਾਨ `ਚ ਹੋਈਆਂ ਚੋਣਾਂ `ਚ ਜਿੱਤ ਪ੍ਰਾਪਤ ਕਰਨ ਵਾਲੀ ਪਾਰਟੀ ਪਾਕਿਤਸਾਨ ਤਹਰੀਕ ਏ ਇਨਸਾਫ (ਪੀਟੀਆਈ) ਦੇ ਆਗੂ ਇਮਰਾਨ ਖਾਨ 11 ਅਗਸਤ ਨੂੰ  ਪ੍ਰਧਾਨ ਮੰਤਰੀ ਦੇ ਅਹੁੱਦੇ ਦੀ ਸਹੁੰ ਚੁੱਕਣਗੇ।ਪਾਕਿਸਤਾਨ `ਚ ਹੋਈਆਂ 25 ਜੁਲਾਈ ਨੂੰ ਚੋਣਾਂ `ਚ ਪੀਟੀਆਈ ਸਭ ਤੋਂ ਵੱਡੀ ਪਾਰਟੀ ਵਜੋਂ ਸਾਹਮਣੇ ਆਈ ਸੀ। ਹਾਲਾਂਕਿ ਪੀਟੀਆਈ ਕੋਲ ਅਜੇ ਵੀ ਸਰਕਾਰ ਬਣਾਉਣ ਲਈ ਯੋਗ ਸੀਟਾਂ ਨਹੀਂ ਹੈ। 

ਪਾਕਿਸਤਾਨ ਦੀਆਂ 342 ਸੀਟਾਂ ਵਾਲੀ ਨੈਸ਼ਨਲ ਅਸੈਂਬਲੀ `ਚੋਂ 272 ਸੀਟਾਂ `ਤੇ ਪ੍ਰਤੱਖ ਚੋਣਾਂ ਹੁੰਦੀਆਂ ਹਨ। ਕਿਸੇ ਵੀ ਪਾਰਟੀ ਨੂੰ ਸਰਕਾਰ ਬਣਾਉਣ ਲਈ ਕੁਲ `ਚੋਂ 172 ਸੀਟਾਂ ਦੀ ਜ਼ਰੂਰਤ ਹੁੰਦੀ ਹੈ। ਜਦੋਂ ਕਿ 272 ਸੀਟਾਂ `ਚੋਂ 137 ਸੀਟਾਂ ਚਾਹੀਦੀ ਹਨ। ਸਦਨ ਵਿਚ 60 ਸੀਟਾਂ ਔਰਤਾਂ ਲਈ ਹਨ ਜਦੋਂਕਿ 10 ਸੀਟਾਂ ਧਾਰਮਿਕ ਘੱਟ ਗਿਣਤੀਆਂ ਲਈ ਰਾਖਵੀਆਂ ਹਨ। 

ਪੀਟੀਆਈ ਨੇ ਕੱਲ੍ਹ ਕਿਹਾ ਸੀ ਕਿ ਸਰਕਾਰ ਬਣਾਉਣ ਲਈ ਉਹ ਛੋਟੇ ਦਲਾਂ ਅਤੇ ਆਜ਼ਾਦ ਵਿਧਾਇਕਾਂ ਦੇ ਸੰਪਰਕ `ਚ ਹਨ। ਪੀਟੀਆਈ ਕੋਲ ਫਿਲਹਾਲ 116 ਸੀਟਾਂ ਹਨ। ਰੇਡੀਓ ਪਾਕਿਸਤਾਨ ਅਨੁਸਾਰ, ਖੈਬਰ ਪਖਤੁਨਖਵਾ `ਚ ਪੀਟੀਆਈ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਖਾਨ ਨੇ ਕਿਹਾ ਕਿ ਅਗਲੇ ਮਹੀਨੇ 11 ਅਗਸਤ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਾਗਾ।

ਉਨ੍ਹਾਂ ਕਿਹਾ ਕਿ ਸਿੰਧ ਦੇ ਦੂਰ ਦੇ ਇਲਾਕਿਆਂ `ਚੋਂ ਗਰੀਬੀ ਹਟਾਉਣਾ ਉਨ੍ਹਾਂ ਦੀ ਸਰਕਾਰ ਦੀ ਪਹਿਲਕਦਮੀਆਂ `ਚ ਸ਼ਾਮਲ ਹੋਵੇਗਾ। ਇਸ ਤੋਂ ਪਹਿਲਾਂ ਪੀਟੀਆਈ ਦੇ ਬੁਲਾਰੇ ਨਈਮੂਲ ਹਕ ਨੇ ਸ਼ਨੀਵਾਰ ਨੂੰ ਪੱਤਰਕਾਰਾਂ ਨੂੰ ਕਿਹਾ ਸੀ ਕਿ ਪਾਰਟੀ ਪ੍ਰਮੁੱਖ ਇਮਰਾਨ ਖਾਨ 14 ਅਗਸਤ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਸਹੁੰ ਲੈਣਗੇ।

Facebook Comment
Project by : XtremeStudioz