Close
Menu

ਇਮਾਨਦਾਰੀ ਨਾਲ ਕੰਮ ਕਰਵਾਉਣਾ ਹੈ ਤਾਂ ਤਨਖ਼ਾਹ ਵਧਾਓ, ਕਿਹਾ ਆਪ ਵਿਧਾਇਕਾਂ ਨੇ

-- 03 July,2015

ਨਵੀਂ ਦਿੱਲੀ , ਸੰਸਦਾਂ ਦੇ ਬਾਅਦ ਹੁਣ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿਧਾਇਕਾਂ ਨੇ ਵੀ ਤਨਖ਼ਾਹ ‘ਚ ਵਾਧੇ ਦੀ ਮੰਗ ਸ਼ੁਰੂ ਕਰ ਦਿੱਤੀ ਹੈ । ਸੂਤਰਾਂ ਦੇ ਮੁਤਾਬਿਕ ਕਈ ਵਿਧਾਇਕਾਂ ਨੇ ਸਰਕਾਰ ਨੂੰ ਮੰਗ ਪੱਤਰ ਵੀ ਦਿੱਤਾ ਹੈ । ਵਿਧਾਇਕਾਂ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਤਨਖ਼ਾਹ ਸਿਰਫ਼ 12 ਹਜ਼ਾਰ ਰੁਪਏ ਮਿਲਦੀ ਹੈ । ਸਾਰੇ ਭੱਤੇ ਅਤੇ ਤਨਖ਼ਾਹ ਮਿਲਾ ਕੇ ਉਨ੍ਹਾਂ ਨੂੰ ਹਰ ਮਹੀਨੇ ਕਰੀਬ 54 ਹਜ਼ਾਰ ਰੁਪਏ ਮਿਲਦੇ ਹਨ । ਏਨੇ ਪੈਸੇ ‘ਚ ਇਮਾਨਦਾਰੀ ਨਾਲ ਕੰਮ ਕਰਨਾ ਬੜਾ ਔਖਾ ਹੈ । ਦਿੱਲੀ ਦੇ ਵਿਧਾਇਕਾਂ ਦਾ ਕਹਿਣਾ ਹੈ ਕਿ ਇਲਾਕੇ ਦੇ ਕਾਫ਼ੀ ਲੋਕ ਉਨ੍ਹਾਂ ਨੂੰ ਮਿਲਣ ਆਉਂਦੇ ਹਨ , ਜਿਨ੍ਹਾਂ ਦੇ ਚਾਹ – ਪਾਣੀ ‘ਤੇ ਹੀ ਕਾਫ਼ੀ ਪੈਸਾ ਖ਼ਰਚ ਹੋ ਜਾਂਦਾ ਹੈ ।

Facebook Comment
Project by : XtremeStudioz