Close
Menu

ਇਰਾਕ ‘ਚ ਅੱਤਵਾਦੀ ਹਮਲਿਆਂ ‘ਚ 33 ਲੋਕਾਂ ਦੀ ਮੌਤ

-- 26 September,2013

iraqਕਿਰਕੁਕ,26 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਇਰਾਕ ‘ਚ ਇੱਕ ਸਰਕਾਰੀ ਇਮਰਾਤ ਸਮੇਤ ਹੋਰ ਥਾਵਾਂ ‘ਤੇ ਹੋਏ ਹਮਲਿਆਂ ‘ਚ 33 ਲੋਕਾਂ ਦੀ ਮੌਤ ਹੋ ਗਈ। ਫੌਜੀ ਸੂਤਰਾਂ ਨੇ ਦੱਸਿਆ ਕਿ ਉੱਤਰੀ ਸ਼ਹਿਰ ਹਵੀਜਾ ‘ਚ ਸਥਾਨਕ ਨਿਗਮ ਦਫਤਰ ਦੀ ਇਮਾਰਤ ਦੇ ਬਾਹਰ ਅੱਤਵਾਦੀਆਂ ਨੇ ਦੋ ਕਾਰਾਂ ਨੂੰ ਧਮਾਕਾ ਕਰਕੇ ਉਡਾ ਦਿੱਤਾ ਅਤੇ ਇਸ ਤੋਂ ਬਾਅਦ ਫੌਜ ‘ਤੇ ਗੋਲੀਆਂ ਅਤੇ ਮੋਰਟਾਰ ਨਾਲ ਹਮਲਾ ਕਰ ਦਿੱਤਾ। ਇਸ ਘਟਨਾ ‘ਚ ਤਿੰਨ ਹਮਲਾਵਰ ਅਤੇ ਤਿੰਨ ਫੌਜੀ ਮਾਰੇ ਗਏ ਹਨ। ਫੌਜ ਦਾ ਕਹਿਣਾ ਹੈ ਕਿ ਹਮਲਾ ਅਲਕਾਇਦਾ ਦਾ ਕੰਮ ਲੱਗਦਾ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਮੌਕੇ ‘ਤੇ ਫੌਜ ਦੀਆਂ ਹੋਰ ਟੁਕੱੜੀਆਂ ਦੇ ਆਉਣ ਤੋਂ ਬਾਅਦ ਹਮਲਾਵਰ ਭੱਜ ਗਏ। ਡਾਕਟਰੀ ਅਤੇ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਰਾਜਧਾਨੀ ਬਗਦਾਦ ਦੇ ਸ਼ਾਬ ਜ਼ਿਲ੍ਹੇ ‘ਚ ਬੰਦੂਕਧਾਰੀ ਹਮਲਾਵਰਾਂ ਨੇ ਇੱਕ ਘਰ ‘ਚ ਦਾਖਲ ਇੱਕ ਪਰਿਵਾਰ ਦੇ ਛੇ ਲੋਕਾਂ ਦੀ ਹੱਤਿਆ ਕਰ ਦਿੱਤੀ। ਬਗਦਾਦ ਦੇ ਹੀ ਗਜਾਲੀਆ ਜ਼ਿਲ੍ਹੇ ‘ਚ ਇੱਕ ਗਲੀ ‘ਚ ਹੋਏ ਬੰਬ ਧਮਾਕੇ ‘ਚ ਪੰਜ ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਉੱਤਰੀ ਸ਼ਹਿਰ ਮੋਸੂਲ ‘ਚ ਸੜਕ ‘ਤੇ ਖੜੀ ਇੱਕ ਦੀ ਕੁੜੀ ਦੀ ਗੱਡੀ ‘ਚ ਕੀਤੇ ਗਏ ਬੰਬ ਧਮਾਕੇ ‘ਚ ਸੱਤ ਲੋਕਾਂ ਦੀ ਮੌਤ ਹੋ ਗਈ ਜਦੋਂ ਕਿ ਟਿਕਰਿਤ ਦੇ ਦੱਖਣੀ ਇਲਾਕੇ ‘ਚ ਸੜਕ ਕਿਨਾਰੇ ਕੀਤੇ ਗਏ ਇੱਕ ਧਮਾਕੇ ‘ਚ ਪੰਜ ਲੋਕਾਂ ਦੀ ਮੌਤ ਹੋ ਗਈ ਹੈ। ਤਾਜੀ ਇਲਾਕੇ ‘ਚ ਬੰਦੂਕਧਾਰੀਆਂ ਨੇ ਇੱਕ ਗੱਡੀ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਸ ‘ਚ ਦੋ ਲੋਕਾਂ ਦੀ ਮੌਤ ਗਈ।

 
Facebook Comment
Project by : XtremeStudioz