Close
Menu

ਇਰਾਕ ‘ਚ ਆਈ. ਐੱਸ. ਨੇ 15 ਪੁਲਿਸ ਅਧਿਕਾਰੀਆਂ ਨੂੰ ਮਾਰੀ ਗੋਲੀ

-- 04 August,2015

ਬਗਦਾਦ, 4 ਅਗਸਤ -ਇਰਾਕ ‘ਚ ਬੀਤੇ ਦਿਨ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਨੇ 15 ਪੁਲਿਸ ਅਧਿਕਾਰੀਆਂ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਹੈ। ਇਰਾਕ ਦੇ ਨਿਨੇਵੇਹ ਸੂਬੇ ‘ਚ ਸੁਰੱਖਿਆ ਮੁਖੀ ਨੇ ਦੱਸਿਆ ਕਿ ਆਈ. ਐੱਸ. ਨੇ 15 ਪੁਲਿਸ ਅਧਿਕਾਰੀਆਂ ਨੂੰ ਮੋਸੂਲ ਸਿਟੀ ਹਾਲ ਦੇ ਸਾਹਮਣੇ ਰਾਹਗੀਰਾਂ ਵਿਚਕਾਰ ਗੋਲੀਆਂ ਮਾਰੀਆਂ ਤਾਂ ਕਿ ਸਥਾਨਕ ਲੋਕਾਂ ‘ਚ ਡਰ ਪੈਦਾ ਕੀਤਾ ਜਾ ਸਕੇ। ਇਸ ਤੋਂ ਬਾਅਦ ਉਨ੍ਹਾਂ ਦੀਆਂ ਲਾਸ਼ਾਂ ਨੂੰ ਮੁਰਦਾਘਰ ਭੇਜ ਦਿੱਤਾ ਗਿਆ। ਆਈ. ਐੱਸ. ਵੱਡੇ ਪੱਧਰ ‘ਤੇ ਚੋਣ ਕਮਿਸ਼ਨ ਦੇ ਕਰਮਚਾਰੀਆਂ ਤੇ ਸੁਰੱਖਿਆ ਬਲਾਂ ਦੇ ਮੈਂਬਰਾਂ ਨੂੰ ਅਗਵਾ ਕਰ ਰਿਹਾ ਹੈ, ਜਿਨ੍ਹਾਂ ਨੇ ਆਈ. ਐੱਸ. ਪ੍ਰਤੀ ਆਪਣੀ ਵਫ਼ਾਦਾਰੀ ਜ਼ਾਹਰ ਕਰ ਦਿੱਤੀ ਹੈ। ਇਸੇ ਵਿਚਕਾਰ ਆਈ. ਐੱਸ. ਨੇ ਯੂਨੀਵਰਸਿਟੀ ਆਫ਼ ਮੋਸੁਲ ‘ਚ ਪੱਤਰਕਾਰੀ ਦੇ ਚਾਰ ਵਿਦਿਆਰਥੀਆਂ ਨੂੰ ਵੱਖ-ਵੱਖ ਜ਼ਿਲ੍ਹਿਆਂ ਤੋਂ ਵਿਦੇਸ਼ੀ ਮੀਡੀਆ ਨਾਲ ਸਬੰਧ ਰੱਖਣ ਦੇ ਦੋਸ਼ ਹੇਠ ਅਗਵਾ ਕਰ ਲਿਆ ਹੈ।

Facebook Comment
Project by : XtremeStudioz