Close
Menu

ਇਰਾਕ ‘ਚ ਕਾਰ ਬੰਬ ਹਮਲੇ ‘ਚ 10 ਲੋਕਾਂ ਦੀ ਮੌਤ

-- 15 June,2015

ਬਗ਼ਦਾਦ, 15 ਜੂਨ- ਇਰਾਕ ਦੀ ਰਾਜਧਾਨੀ ਬਗ਼ਦਾਦ ‘ਚ ਇੱਕ ਬਾਜ਼ਾਰ ਦੇ ਕੋਲ ਇੱਕ ਕਾਰ ‘ਚ ਲਗਾਏ ਗਏ ਬੰਬ ‘ਚ ਵਿਸਫੋਟ ਹੋਣ ਨਾਲ 10 ਲੋਕ ਮਾਰੇ ਗਏ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਹਮਲਾ ਐਤਵਾਰ ਰਾਤ ਸ਼ਹਿਰ ਦੇ ਕਾਹਿਰਾ ਇਲਾਕੇ ‘ਚ ਹੋਇਆ ਤੇ ਬੰਬ ਵਿਸਫੋਟ ਦੀ ਲਪੇਟ ‘ਚ ਕਈ ਦੁਕਾਨਾਂ ਆ ਗਈਆਂ। ਹਮਲੇ ‘ਚ ਘੱਟ ਤੋਂ ਘੱਟ 20 ਲੋਕ ਜ਼ਖ਼ਮੀ ਹੋਏ। ਕਈ ਕਾਰਾਂ ਤੇ ਦੁਕਾਨਾਂ ਵੀ ਸੜ ਗਈਆਂ। ਨਜ਼ਦੀਕੀ ਹਸਪਤਾਲਾਂ ਦੇ ਚਿਕਿਤਸਾ ਅਧਿਕਾਰੀਆਂ ਨੇ ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ। ਸਾਰੇ ਅਧਿਕਾਰੀਆਂ ਨੇ ਪਹਿਚਾਣ ਗੁਪਤ ਰੱਖਣ ਦੀ ਸ਼ਰਤ ‘ਤੇ ਇਹ ਜਾਣਕਾਰੀ ਦਿੱਤੀ। ਹਮਲੇ ਲਈ ਕਿਸੇ ਨੇ ਵੀ ਤਤਕਾਲ ਜ਼ਿੰਮੇਵਾਰੀ ਨਹੀਂ ਲਈ ਹੈ।

Facebook Comment
Project by : XtremeStudioz