Close
Menu

ਇਰਾਕ ‘ਚ ਦੋ ਦਿਨਾਂ ‘ਚ 23 ਲੋਕਾਂ ਨੂੰ ਫਾਂਸੀ

-- 03 October,2013

ਬਗਦਾਦ— ਇਰਾਕ ‘ਚ ਸਿਰਫ ਦੋ ਦਿਨਾਂ ‘ਚ ਅੱਤਵਾਦੀ ਗਤੀਵਿਧੀਆਂ ‘ਚ ਸ਼ਾਮਲ ਪਾਏ ਗਏ 23 ਲੋਕਾਂ ਨੂੰ ਫਾਂਸੀ ਦਿੱਤੀ ਗਈ। ਕਾਨੂੰਨ ਮੰਤਰਾਲੇ ਨੇ ਬੁੱਧਵਾਰ ਨੂੰ ਇਸ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਫਾਂਸੀ 23 ਅਤੇ 26 ਸਤੰਬਰ ਨੂੰ ਦਿੱਤੀ ਗਈ। ਮੰਤਰਾਲੇ ਦੇ ਬੁਲਾਰੇ ਨੇ ਦੱਸਿਆ ਕਿ 23 ‘ਚੋਂ 20 ਲੋਕ ਅੱਤਵਾਦੀ ਸੰਗਠਨ ਅਲਕਾਇਦਾ ਨਾਲ ਸੰਬੰਧਤ ਹਨ ਅਤੇ ਅੱਤਵਾਦੀ ਘਟਨਾ ‘ਚ ਸ਼ਾਮਲ ਸਨ ਜਦੋਂਕਿ ਤਿੰਨ ਹੋਰ ਨੂੰ ਕਿਸ ਸ਼੍ਰੇਣੀ ਦੇ ਅਪਰਾਧ ਦੇ ਤਹਿਤ ਫਾਂਸੀ ਦਿੱਤੀ ਗਈ ਇਹ ਸਪੱਸ਼ਟ ਨਹੀਂ ਹੈ। ਮੰਤਰਾਲੇ ਅਤੇ ਹੋਰ ਅਧਿਕਾਰਤ ਸੂਤਰਾਂ ਦੇ ਅਨੁਸਾਰ ਇਨ੍ਹਾਂ 23 ਲੋਕਾਂ ਨੂੰ ਫਾਂਸੀ ਦੇਣ ਦੇ ਨਾਲ ਹੀ ਦੇਸ਼ ‘ਚ ਇਸ ਸਾਲ ਫਾਂਸੀ ਦੀ ਸਜ਼ਾ ਪਾਉਣ ਵਾਲੇ ਦੋਸ਼ੀਆਂ ਦੀ ਗਿਣਤੀ 90 ਪਹੁੰਚ ਗਈ ਹੈ। ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਸੰਸਥਾ ਅਤੇ ਸੰਯੁਕਤ ਰਾਸ਼ਟਰ ਨੇ ਇਰਾਕ ਅਦਾਲਤ ਦੇ ਇਸ ਫੈਸਲੇ ਦੀ ਸਖਤ ਨਿੰਦਿਆ ਕੀਤੀ ਹੈ। ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਸੰਸਥਾ ਐਮਨੇਸਟੀ ਇੰਟਰਨੈਸ਼ਨਲ ਦੇ ਮੁਖੀ ਨਵੀ ਪਿੱਲੇ ਨੇ ਕਿਹਾ ਕਿ ਇਸ ਸਾਲ ਇਰਾਕ ਦੀ ਨਿਆਂਇਕ ਪ੍ਰਕਿਰਿਆ ਉਚਿਤ ਤੌਰ ‘ਤੇ ਆਪਣਾ ਕੰਮ ਨਹੀਂ ਕਰ ਰਹੀ ਹੈ। ਇਨ੍ਹਾਂ ‘ਚੋਂ ਕਈ ਦੋਸ਼ੀਆਂ ਨੂੰ ਸਿਹਤ ਸਮੱਸਿਆਵਾਂ ਹਨ ਅਤੇ ਇਸ ਦੌਰਾਨ ਉਨ੍ਹਾਂ ਨੂੰ ਫਾਂਸੀ ਦੀ ਸਜ਼ਾ ਸੁਣਾਉਣਾ ਅੰਤਰਰਾਸ਼ਟਰੀ ਮਾਪਦੰਡਾਂ ਨੂੰ ਚੁਣੌਤੀ ਦਿੰਦਾ ਹੈ।

Facebook Comment
Project by : XtremeStudioz