Close
Menu

ਇਰਾਕ ‘ਚ ਬੰਬ ਧਮਾਕੇ ‘ਚ 7 ਲੋਕਾਂ ਦੀ ਮੌਤ

-- 28 September,2013

ਬਗਦਾਦ- ਇਰਾਕ ਦੀ ਰਾਜਧਾਨੀ ਬਗਦਾਦ ਦੇ ਸੁੰਨੀ ਬਹੁ ਗਿਣਤੀ ਜ਼ਿਲੇ ‘ਚ ਸ਼ੁੱਕਰਵਾਰ ਨੂੰ 2 ਮਸਜਿਦਾਂ ਦੇ ਬਾਹਰ ਹੋਏ ਬੰਬ ਧਮਾਕੇ ‘ਚ 7 ਸੁੰਨੀ ਨਮਾਜ਼ੀਆਂ ਦੀ ਮੌਤ ਹੋ ਗਈ। ਪੁਲਸ ਸੂਤਰਾਂ ਨੇ ਦੱਸਿਆ ਕਿ ਦੱਖਣੀ ਬਗਦਾਦ ਦੇ ਸੁੰਨੀ ਜ਼ਿਲੇ ‘ਚ ਇਕ ਮਸਜਿਦ ‘ਚ ਸ਼ੁੱਕਰਵਾਰ ਦੀ ਨਮਾਜ਼ ਦੇ ਬਾਅਦ ਹੋਏ ਧਮਾਕੇ ‘ਚ 5 ਲੋਕਾਂ ਦੀ ਮੌਤ ਹੋ ਗਈ ਅਤੇ 16 ਹੋਰ ਜ਼ਖਮੀ ਹੋ ਗਏ ਜਦੋਂਕਿ 2 ਹੋਰ ਦੀ ਮੌਤ ਅਲ ਜਿਹਾਦ ਦੇ ਜ਼ਿਲੇ ‘ਚ ਇਕ ਧਮਾਕੇ ‘ਚ ਹੋਈ। ਫਿਲਹਾਲ ਅਜੇ ਤੱਕ ਇਹ ਪਤਾ ਨਹੀ ਲੱਗ ਸਕਿਆ ਹੈ ਕਿ ਇਨ੍ਹਾਂ ਹਮਲਿਆਂ ਨੂੰ ਕਿਸ ਨੇ ਅੰਜ਼ਾਮ ਦਿੱਤਾ ਹੈ। ਹਾਲਾਕਿ ਸੁੰਨੀ ਅਤੇ ਸ਼ੀਆ ਸਮਾਜ ਦੇ ਲੋਕ ਇਕ ਦੂਜੇ ਦੀਆਂ ਮਸਜਿਦਾਂ ਨੂੰ ਨਿਸ਼ਾਨਾ ਬਣਾਉਂਦੇ ਰਹੇ ਹਨ ਇਨ੍ਹਾਂ ਹਮਲਿਆਂ ਨੂੰ ਖਾਸ ਤੌਰ ‘ਤੇ ਜੁਮੇ ਦੇ ਦਿਨ ਅੰਜ਼ਾਮ ਦਿੱਤਾ ਜਾਂਦਾ ਹੈ।

Facebook Comment
Project by : XtremeStudioz