Close
Menu

ਇਰਾਕ ‘ਚ ਲੜੀਵਾਰ ਬੰਬ ਧਮਾਕੇ, 16 ਲੋਕਾਂ ਦੀ ਮੌਤ

-- 26 October,2013

ਬਗਦਾਦ—ਇਰਾਕ ‘ਚ ਸ਼ੁੱਕਰਵਾਰ ਨੂੰ ਵੱਖ-ਵੱਖ ਥਾਵਾਂ ‘ਤੇ ਹੋਏ ਲੜੀਵਾਰ ਬੰਬ ਧਮਾਕਿਆਂ ‘ਚ 16 ਲੋਕਾਂ ਦੀ ਮੌਤ ਹੋ ਗਈ। ਪੁਲਸ ਸੂਤਰਾਂ ਨੇ ਦੱਸਿਆ ਕਿ ਰਾਜਧਾਨੀ ਬਗਦਾਦ ਤੋਂ 20 ਕਿਲੋਮੀਟਕਰ ਦੂਰ ਸ਼ੀਆ ਬਹੁਲ ਸ਼ਹਿਰ ਯੁਸੂਫਿਆ ਦੇ ਇਕ ਬਾਜ਼ਾਰ ‘ਚ ਸੜਕ ਕਿਨਾਰੇ ਰੱਖੇ ਨੌ ਬੰਬਾਂ ਦਾ ਰਿਮੋਟ ਕੰਟਰੋਲ ਰਾਹੀਂ ਧਮਾਕਾ ਕੀਤਾ। ਇਨ੍ਹਾਂ ਧਮਾਕਿਆਂ ‘ਚ ਸੱਤ ਲੋਕਾਂ ਦੀ ਮੌਤ ਹੋ ਗਈ। ਬਾਕੂਬਾ ਸ਼ਹਿਰ ‘ਚ ਸ਼ੀਆ ਘਰਾਂ ਦੇ ਨੇੜਲੇ ਕਿਨਾਰੇ ਰਖੇ ਗਏ ਬੰਬਾਂ ‘ਚ ਧਮਾਕੇ ਕੀਤੇ ਜਾਣ ਨਾਲ ਚਾਰ ਲੋਕਾਂ ਦੀ ਮੌਤ ਹੋ ਗਈ। ਇਹ ਪਰਿਵਾਰ ਅਲਕਾਇਦਾ ਨਾਲ ਜੁੜੇ ਸੁੰਨੀ ਅੱਤਵਾਦੀਆਂ ਦੇ ਹਮਲੇ ਦੇ ਡਰ ਨਾਲ ਬੇਘਰ ਹੋਣ ਤੋਂ ਬਾਅਦ ਹਾਲ ਹੀ ‘ਚ ਆਪਣੇ ਘਰਾਂ ਨੂੰ ਪਰਤੇ ਹਨ। ਸੂਤਰਾਂ ਅਨੁਸਾਰ ਪੱਛਮੀ ਬਗਦਾਦ ‘ਚ ਇਕ ਸੜਕ ਕਿਨਾਰੇ ਬੰਬ ਧਮਾਕੇ ‘ਚ ਚਾਰ ਲੋਕਾਂ ਦੀ ਮੌਤ ਹੋ ਗਈ। ਬੁਹਰਿਜ ਸ਼ਹਿਰ ‘ਚ ਇਕ ਕਾਰ ਬੰਬ ਧਮਾਕੇ ‘ਚ ਸ਼ੀਆ ਪਰਿਵਾਰ ਦਾ ਇਕ ਮੈਂਬਰ ਮਾਰਿਆ ਗਿਆ। ਜ਼ਿਕਰਯੋਗ ਹੈ ਕਿ ਪਿਛਲੇ ਹਫਤੇ ਬਗਦਾਦ ‘ਚ ਇਕ ਸ਼ੀਆ ਬਹੁਲ ਇਲਾਕਿਆਂ ‘ਚ ਸਥਿਤ ਇਕ ਕੈਫੇ ਦੇ ਬਾਹਰ ਇਕ ਆਤਮਘਾਤੀ ਹਮਲਾਵਰ ਨੇ ਮਿੰਨੀ ਬੱਸ ਚਲਾਉਂਦੇ ਹੋਏ ਆਪਣੇ ਆਪ ਨੂੰ ਉਡਾ ਲਿਆ ਸੀ ਜਿਸ ‘ਚ 38 ਲੋਕ ਮਾਰੇ ਗਏ ਸਨ।

Facebook Comment
Project by : XtremeStudioz