Close
Menu

ਇਰਾਕ ‘ਚ ਵੱਖ-ਵੱਖ ਧਮਾਕਿਆਂ ‘ਚ 30 ਦੀ ਮੌਤ

-- 08 November,2013

ਬਗਦਾਦ—ਇਰਾਕ ਦੇ ਵੱਖ-ਵੱਖ ਸਥਾਨਾਂ ‘ਤੇ ਹੋਏ ਲੜੀਵਾਰ ਧਮਾਕਿਆਂ ਵਿਚ ਘੱਟ ਤੋਂ ਘੱਟ 30 ਲੋਕ ਮਾਰੇ ਗਏ ਅਤੇ ਇਨ੍ਹਾਂ ਵਿਚ ਫੌਜੀ ਅੱਡੇ ‘ਤੇ ਹੋਏ ਦੋ ਆਤਮਘਾਤੀ ਕਾਰ ਧਮਾਕੇ ਵੀ ਸ਼ਾਮਲ ਹਨ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਰਾਜਧਾਨੀ ਬਗਦਾਦ ਤੋਂ 50 ਕਿਲੋਮੀਟਰ ਦੂਰ ਤਰਮੀਆ ਸ਼ਹਿਰ ‘ਚ ਸਥਿਤ ਫੌਜੀ ਅੱਡੇ ‘ਚ ਦੋ ਆਤਮਘਾਤੀ ਹਮਲਾਵਰ ਦੇਰ ਰਾਤ ਧਮਾਕਿਆਂ ਨਾਲ ਭਰੀ ਕਾਰ ਲੈ ਕੇ ਦਾਖਲ ਹੋ ਗਿਆ ਅਤੇ ਉਸ ਵਿਚ ਧਮਾਕਾ ਕਰ ਦਿੱਤਾ। ਇਸ ਦੋਹਰੇ ਆਤਮਘਾਤੀ ਹਮਲੇ ਵਿਚ ਘੱਟ ਤੋਂ ਘੱਟ 19 ਫੌਜੀ ਮਾਰੇ ਗਏ ਅਤੇ 41 ਜ਼ਖਮੀ ਹੋ ਗਏ। ਇਸ ਤੋਂ ਦੋ ਮਿੰਟਾਂ ਬਾਅਦ ਹੀ ਦੂਜਾ ਹਮਲਾਵਰ ਫੌਜੀ ਅੱਡੇ ‘ਤੇ ਇਕ ਹੋਰ ਕਾਰ ਲੈ ਕੇ ਦਾਖਲ ਹੋ ਗਿਆ ਅਤੇ ਫੌਜੀਆਂ ਦੇ ਨੇੜੇ ਆ ਕੇ ਉਸ ਵਿਚ ਧਮਾਕਾ ਕਰ ਦਿੱਤਾ।
ਹੁਣ ਤੱਕ ਕਿਸੇ ਅੱਤਵਾਦੀ ਸੰਗਠਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਇਸ ਤੋਂ ਇਲਾਵਾ ਕਰਬਲਾ ਵੱਲ ਜਾ ਰਹੇ ਲੋਕਾਂ ਨੂੰ ਜਿਸ ਟੈਂਟ ਵਿਚ ਭੋਜਨ ਖੁਆਇਆ ਜਾ ਰਿਹਾ ਸੀ, ਉਸ ਵਿਚ ਹੋਏ ਬੰਬ ਹਮਲੇ ਵਿਚ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਛੇ ਜ਼ਖਮੀ ਹੋ ਗਏ।

Facebook Comment
Project by : XtremeStudioz