Close
Menu

ਇਰਾਕ ‘ਚ ਹਮਲਿਆਂ ਅਤੇ ਸੰਘਰਸ਼ ਦੌਰਾਨ 15 ਲੋਕਾਂ ਦੀ ਮੌਤ

-- 10 January,2014

2014_1image_15_09_22551600015_kiled-llਬਗਦਾਦ,10 ਜਨਵਰੀ (ਦੇਸ ਪ੍ਰਦੇਸ ਟਾਈਮਜ਼)- ਇਰਾਕ ਦੇ ਅੰਬਰ ਸੂਬੇ ਅਤੇ ਬਗਦਾਦ ਦੇ ਕੋਲ ਵੀਰਵਾਰ ਦੀ ਸ਼ਾਮ ਨੂੰ ਸੰਘਰਸ਼ ਅਤੇ ਹਮਲਿਆਂ ‘ਚ 8 ਅਲਕਾਇਦਾ ਅੱਤਵਾਦੀਆਂ ਸਮੇਤ 15 ਲੋਕਾਂ ਦੀ ਮੌਤ ਹੋ ਗਈ ਅਤੇ 8 ਜ਼ਖਮੀ ਹੋ ਗਏ। ਖਬਰਾਂ ਅਨੁਸਾਰ ਇਰਾਕ ਦੀ ਰਾਜਧਾਨੀ ਬਗਦਾਦ ਤੋਂ ਲਗਭਗ 80 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਖਾਲਿਦਿਆ ਸ਼ਹਿਰ ਦੇ ਕੋਲ ਰੇਗਿਸਤਾਨੀ ਇਲਾਕੇ ‘ਚ ਪੁਲਸ ਕਮਾਂਡਰ ਬਲ ਨੇ ਅਲਕਾਇਦਾ ਅੱਤਵਾਦੀਆਂ ਦੇ ਨਾਲ ਭਿਆਨਕ ਸੰਘਰਸ਼ ਕਰਦੇ ਹੋਏ ਅੱਠ ਅੱਤਵਾਦੀਆਂ ਨੂੰ ਮਾਰ ਦਿੱਤਾ ਅਤੇ ਤਿੰਨ ਵਾਹਨ ਨੁਕਸਾਨੇ ਗਏ। ਸੂਤਰਾਂ ਨੇ ਦੱਸਿਆ ਕਿ ਅੰਬਰ ਸੂਬੇ ਦੀ ਰਾਜਧਾਨੀ ਰਮਾਦੀ ਦੇ ਉੱਤਰੀ ਪੂਰਬੀ ਜ਼ਿਲੇ ਅਲ ਸੈਫੀਆ ‘ਚ ਸਰਕਾਰ ਸਾਹਵਾ ਗੈਰ ਫੌਜੀ ਬਲ ਅਤੇ ਜਨਜਾਤੀ ਨੇਤਾ ਸ਼ੇਖ ਜਾਮਿਲ ਅਲ ਘਨੀਮੀ ਦੇ ਘਰ ਦੇ ਕੋਲ ਹੋਏ ਕਾਰ ਬੰਬ ਧਮਾਕੇ ‘ਚ ਇਕ ਨਾਗਰਿਕ ਦੀ ਮੌਤ ਹੋ ਗਈ ਅਤੇ ਦੋ ਜ਼ਖਮੀ ਹੋ ਗਏ। ਇਕ ਸਥਾਨਕ ਪੁਲਸ ਸੂਤਰ ਨੇ ਦੱਸਿਆ ਕਿ ਬਗਦਾਦ ਦੇ ਪੱਛਮੀ ‘ਚ ਲਗਭਗ 25 ਕਿਲੋਮੀਟਰ ਦੂਰ ਸਥਿਤ ਅਬੂ ਗਰੀਬ ਜ਼ਿਲੇ ‘ਚ ਫੌਜ ਨੇ, ਬੰਬ ਲਿਜਾਂਦੇ ਹੋਏ ਤਿੰਨ ਬੰਦੂਕਧਾਰੀਆਂ ਨੂੰ ਉਨ੍ਹਾਂ ਦੀ ਕਾਰ ‘ਚ ਮਾਰ ਦਿੱਤਾ। ਸੂਬਾਈ ਪੁਲਸ ਸੂਤਰ ਨੇ ਦੱਸਿਆ ਕਿ ਰਮਾਦੀ ਜ਼ਿਲੇ ਦੇ ਅਲ ਸੈਫੀਆ ਜ਼ਿਲੇ ‘ਚ ਸੁਰੱਖਿਆ ਬਲਾਂ ਦਰਮਿਆਨ ਹੋਏ ਆਤਮਘਾਤੀ ਬੰਬ ਧਮਾਕੇ ‘ਚ ਤਿੰਨ ਪੁਲਸ ਕਮਾਂਡਰਾਂ ਦੀ ਮੌਤ ਹੋ ਗਈ ਅਤੇ ਛੇ ਜ਼ਖਮੀ ਹੋ ਗਏ।

Facebook Comment
Project by : XtremeStudioz