Close
Menu

ਇਰਾਕ ‘ਚ ਹਮਲਿਆਂ ‘ਚ 26 ਮਰੇ

-- 01 November,2013

ਬਗ਼ਦਾਦ- ਇਰਾਕ ‘ਚ ਵੀਰਵਾਰ ਨੂੰ ਵੱਖ-ਵੱਖ ਸਥਾਨਾਂ ‘ਤੇ ਹੋਏ ਕਾਰ ਬੰਬ ਧਮਾਕੇ ਅਤੇ ਹਮਲਿਆਂ ‘ਚ 26 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਬਗ਼ਦਾਦ ‘ਚ ਪੰਜ ਕਾਰ ਬੰਬ ਧਮਾਕੇ ਹੋਏ ਜਿਨ੍ਹਾਂ ‘ਚ 19 ਲੋਕ ਮਾਰੇ ਗਏ। ਹੋਰ ਸਥਾਨਾਂ ‘ਤੇ ਹੋਏ ਹਮਲਿਆਂ ‘ਚ ਸੱਤ ਲੋਕਾਂ ਦੀ ਮੌਤ ਹੋਈ। ਹਮਲਿਆਂ ‘ਚ ਵੱਡੀ ਗਿਣਤੀ ‘ਚ ਲੋਕ ਜ਼ਖਮੀ ਵੀ ਹੋਏ ਹਨ। ਅਜੇ ਤੱਕ ਕਿਸੇ ਸੰਗਠਨ ਨੇ ਇਨ੍ਹਾਂ ਹਮਲਿਆਂ ਦੀ ਜ਼ਿੰਮੇਵਾਰੀ ਨਹੀਂ ਲਈ ਹੈ।

Facebook Comment
Project by : XtremeStudioz