Close
Menu

ਇਰਾਕ ਦੇ ਖਿਲਾਫ ਹਥਿਆਰ ਰੋਕ ਹਟਾਉਣੀ ਚਾਹੀਦੀ ਹੈ : ਰੂਸ

-- 10 July,2015

ਮਾਸਕੋ- ਰੂਸ ਨੇ ਤੇਹਰਾਨ ‘ਤੇ ਲੱਗੀ ਹਥਿਆਰ ਰੋਕ ਨੂੰ ਤੁਰੰਤ ਹਟਾਏ ਜਾਣ ਦੀ ਮੰਗ ਕੀਤੀ ਹੈ। ਰੂਸ ਦੇ ਵਿਦੇਸ਼ ਮੰਤਰੀ ਸਰਜੇਈ ਲਾਵਰੋਵ ਨੇ ਵੀਰਵਾਰ ਨੂੰ ਕਿਹਾ ਹੈ ਕਿ ਇਰਾਨ ਅਤੇ ਪੀ5ਪਲੱਸ1 ਦੇਸ਼ਾਂ ਦੇ ਵਿਚਕਾਰ ਹੋਏ ਪ੍ਰਮਾਣੂ ਸਮਝੌਤੇ ‘ਚ ਕੋਈ ਵੱਡਾ ਮੁੱਦਾ ਨਹੀਂ ਬਚਿਆ ਹੈ। ਲਾਵਰੋਵ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਇਰਾਨ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਦੇ ਖਿਲਾਫ ਸੰਘਰਸ਼ ‘ਚ ਲਗਾਤਾਰ ਸਮਝੌਤਾ ਕਰਦਾ ਰਿਹਾ ਹੈ ਅਤੇ ਉਸ ਦੇ ਡਰ ਨੂੰ ਖਤਮ ਕਰਨ ‘ਚ ਮਦਦ ਕਰ ਰਿਹਾ ਹੈ। ਲਾਵਰੋਵ ਨੇ ਕਿਹਾ ਹੈ ਕਿ ਇਰਾਨ ਦੇ ਹਥਿਆਰ ਰੋਕ ਹਟਾਉਣ ਨਾਲ ਆਈਐਸ ਦੇ ਖਿਲਾਫ ਲੜਾਈ ਲਈ ਉਸ ਦੀ ਰੱਖਿਆ ਸਮਰੱਥਾ ‘ਚ ਇਜ਼ਾਫਾ ਹੋਵੇਗਾ। ਰੂਸ ਦੇ ਉਪ ਵਿਦੇਸ਼ ਮੰਤਰੀ ਸਰਜੇਈ ਰਯਾਬਕੋਵ ਨੇ ਵਿਵਾਦ ਭਰਪੂਰ ਪ੍ਰਮਾਣੂ ਮੁੱਦੇ ‘ਤੇ ਇਰਾਨ ਅਤੇ ਪੀ5 ਪਲੱਸ1 ਗਰੁੱਪ ਦੇ ਵਿਚਾਲੇ ਆਖਰੀ ਪੜਾਅ ਦੀ ਗੱਲਬਾਤ ਨੂੰ ਬਹੁਤ ਔਖਾ ਦੱਸਿਆ ਹੈ ਅਤੇ ਉਸ ਦਾ ਤੁਲਨਾ ਮਾਊਟ ਐਵਰੈਸਟ ਦੀ ਉੱਚਾਈ ਨਾਲ ਕੀਤੀ ਹੈ। ਰਯਾਬਕੋਵ ਨੇ ਕਿਹਾ ਹੈ ਕਿ ਇਰਾਨ ਵਲੋਂ ਮੰਗਲਵਾਰ ਨੂੰ ਪ੍ਰਸਤਾਵਿਤ ਪ੍ਰਸਤਾਵ ‘ਤੇ ਅਸੀਂ ਆਪਣੇ ਪੀ5ਪਲੱਸ1 ਗਰੁੱਪ ਦੇ ਸਹਿਯੋਗੀਆਂ ਨਾਲ ਕੰਮ ਕਰ ਰਹੇ ਹਾਂ। ਇਹ ਕੰਮ ਬਹੁਤ ਔਖਾ ਅਤੇ ਸਮਾਂ ਲੈਣ ਵਾਲਾ ਹੈ।

Facebook Comment
Project by : XtremeStudioz