Close
Menu

ਇਰਾਕ ਨੂੰ ਮਦਦ ਜਾਰੀ ਰੱਖੇਗਾ ਅਮਰੀਕਾ : ਓਬਾਮਾ

-- 15 April,2015

ਵਾਸ਼ਿੰਗਟਨ— ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਇਰਾਕ ‘ਚ ਇਸਲਾਮਿਕ ਸਟੇਟ (ਆਈ.ਐਸ) ਖਿਲਾਫ ਮੁਹਿੰਮ ‘ਚ ਇਰਾਕੀ ਸੁਰੱਖਿਆ ਫੋਰਸ ਨੂੰ ਟ੍ਰੇਨਿੰਗ ਦੇਣ ਅਤੇ ਹਥਿਆਰਾਂ ਸੰਬੰਧੀ ਮਦਦ ਬਰਕਰਾਰ ਰੱਖਣ ਦਾ ਸੰਕਲਪ ਲਿਆ। ਸਮਾਚਾਰ ਏਜੰਸੀ ਸਿਨਹੁਆ ਦੀ ਰਿਪੋਰਟ ਮੁਤਾਬਕ ਓਬਾਮਾ ਅਤੇ ਇਰਾਕ ਦੇ ਪ੍ਰਧਾਨ ਮੰਤਰੀ ਹੈਦਰ ਅਲ-ਅਬਾਦੀ ਵਿਚਾਲੇ ਮੰਗਲਵਾਰ ਨੂੰ ਵਾਈਟ ਹਾਊਸ ‘ਚ ਹੋਈ ਬੈਠਕ ‘ਚ ਇਸਲਾਮਿਕ ਸਟੇਟ ਦਾ ਮੁੱਦਾ ਛਾਇਆ ਰਿਹਾ। ਅਬਾਦੀ ਆਪਣੇ ਪਹਿਲੇ ਅਮਰੀਕੀ ਦੌਰੇ ‘ਤੇ ਵਾਸ਼ਿੰਗਟਨ ਪਹੁੰਚੇ ਹਨ।
ਦੋਹਾਂ ਦੇਸ਼ਾਂ ਵੱਲੋਂ ਜਾਰੀ ਇਕ ਸੰਯੁਕਤ ਬਿਆਨ ‘ਚ ਕਿਹਾ ਗਿਆ ਹੈ ਕਿ ਓਬਾਮਾ ਨੇ ਇਰਾਕੀ ਸੁਰੱਖਿਆ ਫੋਰਸ ਨੂੰ ਸਮਰਥਨ ਅਤੇ ਟ੍ਰੇਨਿੰਗ ਜਾਰੀ ਰੱਖਣ ਦਾ ਸੰਕਲਪ ਲਿਆ ਹੈ। ਓਬਾਮਾ ਨੇ ਕਿਹਾ ਕਿ ਅੱਤਵਾਦੀਆਂ ਦੇ ਕਬਜੇ ਵਾਲੇ ਇਲਾਕੇ ਤੋਂ ਇਨ੍ਹਾਂ ਨੂੰ ਹਟਾਉਣ ‘ਚ ਗੰਭੀਰ ਪ੍ਰਗਤੀ ਦਿਖਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਫਲਤਾ ਰਾਤੋ-ਰਾਤ ਨਹੀਂ ਮਿਲਦੀ, ਪਰ ਜੋ ਚੀਜ ਸਾਫ ਦਿਖਾਈ ਦੇ ਰਹੀ ਹੈ, ਉਹ ਇਹ ਹੈ ਕਿ ਅਸੀਂ ਸਫਲ ਹੋਵਾਂਗੇ।
ਸੰਯੁਕਤ ਬਿਆਨ ‘ਚ ਅਬਾਦੀ ਨੇ ਅੱਤਵਾਦੀ ਸੰਗਠਨ ਤੋਂ ਮੁਕਤ ਕਰਵਾਏ ਗਏ ਇਲਾਕੇ ਨੂੰ ਸਥਿਰ ਕਰਨ ਦੇ ਮਹੱਤਵ ‘ਤੇ ਜ਼ੋਰ ਦਿੱਤਾ ਅਤੇ ਇਲਾਕੇ ਨੂੰ ਛੇਤੀ ਹੀ ਸਥਿਰ ਕਰਨ ਲਈ ਵਾਸ਼ਿੰਗਟਨ ਤੋਂ ਮਦਦ ਦੀ ਮੰਗ ਕੀਤੀ। ਵਾਈਟ ਹਾਊਸ ਮੁਤਾਬਕ, ਅਮਰੀਕਾ ਮੀਤ ਗਠਜੋੜ ਫੌਜ ਨੇ ਇਸਲਾਮਿਕ ਸਟੇਟ ‘ਤੇ ਪਿਛਲੇ 8 ਮਹੀਨਿਆਂ ‘ਚ 1,900 ਤੋਂ ਜ਼ਿਆਦਾ ਹਵਾਈ ਹਮਲੇ ਕੀਤੇ ਹਨ। ਜਿਸ ਨਾਲ ਇਰਾਕ ਦੀ ਸੁਰੱਖਿਆ ਫੋਰਸ ਅੱਤਵਾਦੀਆਂ ਦੇ ਕਬਜੇ ‘ਚੋਂ 25-30 ਫੀਸਦੀ ਇਲਾਕਾ ਮੁਕਤ ਕਰਵਾ ਚੁੱਕੇ ਹਨ। ਇਨ੍ਹਾਂ ਇਲਾਕਿਆਂ ‘ਚ ਮੋਸੁਲ, ਡੈਮ, ਸਿਨਜਾਰ ਪਹਾੜੀ, ਦਿਆਲਾ ਅਤੇ ਤਿਕਰਿਤ ਵੀ ਸ਼ਾਮਿਲ ਹਨ।
ਇਰਾਕੀ ਸੁਰੱਖਿਆ ਫੋਰਸ ਨੇ ਕਬਾਇਲੀ ਮਿਲੀਸ਼ੀਆ ਨਾਲ ਹੱਥ ਮਿਲਾਇਆ ਹੈ ਅਤੇ ਪੱਛਮੀ ਸੂਬੇ ਅਨਬਾਰ ‘ਚ ਅੱਤਵਾਦ ਵਿਰੋਧੀ ਮੁਹਿੰਮ ਸ਼ੁਰੂ ਕੀਤੀ ਹੈ। ਓਬਾਮਾ ਪ੍ਰਸ਼ਾਸਨ ਨੇ 2014 ਦੀ ਸਮਾਪਤੀ ਤੋਂ ਬਾਅਦ ਹੁਣ ਤੱਕ ਇਰਾਕ ਨੂੰ 10 ਕਰੋੜ ਰਾਊਂਡ ਗੋਲੀਆਂ, 62,000 ਛੋਟੀ ਹਥਿਆਰ ਪ੍ਰਣਾਲੀ, 1700 ਹੈਲਫਾਇਰ ਮਿਜ਼ਾਇਲ ਅਤੇ 6 ਐਮ1ਏ1 ਟੈਂਕ ਮੁਹੱਈਆ ਕਰਵਾਏ ਹਨ। ਵਾਸ਼ਿੰਗਟਨ ਅਜੇ ਐਫ-16 ਲੜਾਕੂ ਜਹਾਜ਼ ਦੀ ਸਪਲਾਈ ਕਰਨ ਅਤੇ 30 ਇਰਾਕੀ ਪਾਇਲਟਾਂ ਨੂੰ ਟ੍ਰੇਨ ਕਰਨ ‘ਤੇ ਵੀ ਕੰਮ ਕਰ ਰਿਹਾ ਹੈ।

Facebook Comment
Project by : XtremeStudioz