Close
Menu

ਇਰਾਕ ਨੇ ਇਸਲਾਮਿਕ ਸਟੇਟ ਦੇ ਕਬਜ਼ੇ ’ਚੋਂ ਦੋ ਸ਼ਹਿਰਾਂ ਨੂੰ ਛੁਡਾਇਆ

-- 18 April,2015

ਬਗ਼ਦਾਦ, ਇਰਾਕ ਨੇ ਦੋ ਸ਼ਹਿਰਾਂ ਨੂੰ ਇਸਲਾਮਿਕ ਸਟੇਟ ਦੇ ਕਬਜ਼ੇ ’ਚੋਂ ਛੁਡਾ ਲਿਆ ਹੈ। ਇਰਾਕੀ ਫ਼ੌਜ ਦੇ ਸੀਨੀਅਰ ਅਧਿਕਾਰੀ ਨੇ ਇਸ ਦੀ ਪੁਸ਼ਟੀ ਕੀਤੀ ਹੈ। ਇਹ ਸ਼ਹਿਰ ਦੇਸ਼ ਦੀ ਸਭ ਤੋਂ ਵੱਡੀ ਰਿਫਾਇਨਰੀ ਨੇਡ਼ੇ ਪੈਂਦੇ ਹਨ।
ਜਨਰਲ ਅਯਾਦ ਅਲ-ਲਹਾਬੀ ਨੇ ਖ਼ਬਰ ਏਜੰਸੀ ਏਪੀ ਨੂੰ ਦੱਸਿਆ ਕਿ ਗੱਠਜੋਡ਼ ਫ਼ੌਜ ਦੇ ਹਵਾਈ ਹਮਲਿਆਂ ਦੀ ਸਹਾਇਤਾ ਨਾਲ ਫ਼ੌਜ ਨੇ ਬਾਇਜੀ ਤੇਲ ਰਿਫਾਇਨਰੀ ਨੇਡ਼ੇ ਅਲ ਮਾਲਹਾ ਅਤੇ ਅਲ ਮਜ਼ਰ੍ਹਾ ਸ਼ਹਿਰਾਂ ’ਚੋਂ ਇਸਲਾਮਿਕ ਸਟੇਟ ਦੇ ਜਹਾਦੀਆਂ ਨੂੰ ਖਦੇਡ਼ ਦਿੱਤਾ। ਇਸ ਹਮਲੇ ’ਚ ਇਸਲਾਮਿਕ ਸਟੇਟ ਦੇ ਘੱਟੋ ਘੱਟ 160 ਦਹਿਸ਼ਤਗਰਦ ਮਾਰੇ ਗਏ। ਅਲ-ਲਹਾਬੀ ਨੇ ਕਿਹਾ ਕਿ ਸੁਰੱਖਿਆ ਬਲ ਰਿਫਾਇਨਰੀ ਨੇਡ਼ੇ ਦੋ ਲਾਂਘਿਆਂ ਨੂੰ ਸੁਰੱਖਿਅਤ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਨ੍ਹਾਂ ’ਤੇ ਪਿਛਲੇ ਹਫ਼ਤੇ ਸੁੰਨੀ ਦਹਿਸ਼ਤਗਰਦਾਂ ਨੇ ਜ਼ਬਰਦਸਤ ਹਮਲਾ ਕੀਤਾ ਸੀ। ਜ਼ਿਕਰਯੋਗ ਹੈ ਕਿ ਇਰਾਕੀ ਸੁਰੱਖਿਆ ਬਲਾਂ ਨੂੰ ਪਾਪੁਲਰ ਮੋਬੀਲਾਈਜ਼ੇਸ਼ਨ ਫੋਰਸਿਜ਼ ਅਤੇ ਅਮਰੀਕੀ ਫ਼ੌਜ ਵੱਲੋਂ ਕੀਤੇ ਜਾ ਰਹੇ ਹਵਾਈ ਹਮਲਿਆਂ ਕਰਕੇ ਕਾਫੀ ਸਹਾਇਤਾ ਮਿਲ ਰਹੀ ਹੈ ਅਤੇ ਉਸ ਨੇ ਪਹਿਲੀ ਅਪਰੈਲ ਨੂੰ ਟਿਕਰਿਤ ਦੀ ਰਾਜਧਾਨੀ ’ਤੇ ਕਬਜ਼ਾ ਕਰ ਲਿਆ ਸੀ।

Facebook Comment
Project by : XtremeStudioz