Close
Menu

ਇਰਾਕ- ਫੁੱਟਬਾਲ ਮੈਦਾਨ ‘ਚ ਹੋਇਆ ਧਮਾਕਾ, ਚਾਰ ਖਿਡਾਰੀਆਂ ਦੀ ਹੋਈ ਮੌਤ

-- 28 July,2015

ਬਾਕੂਬਾ, 28 ਜੁਲਾਈ-ਇਰਾਕ ਦੇ ਅਸ਼ਾਂਤ ਦਿਆਲਾ ਪ੍ਰਾਂਤ ‘ਚ ਸੋਮਵਾਰ ਨੂੰ ਇਕ ਸਥਾਨਕ ਫੁੱਟਬਾਲ ਮੈਚ ਦੌਰਾਨ ਧਮਾਕਾ ਹੋ ਗਿਆ, ਜਿਸ ‘ਚ ਘੱਟ ਤੋਂ ਘੱਟ ਚਾਰ ਲੋਕ ਮਾਰੇ ਗਏ ਹਨ। ਸੁਰੱਖਿਆ ਅਧਿਕਾਰੀਆਂ ਮੁਤਾਬਿਕ ਅੱਬੂ ਸੈਦਾ ‘ਚ ਇਕ ਫੁੱਟਬਾਲ ਮੈਚ ਦੇ ਫਾਈਨਲ ਮੈਚ ਦੌਰਾਨ ਤਿੰਨ ਆਈ.ਈ.ਡੀ. ਧਮਾਕੇ ਹੋਏ। ਇਹ ਇਲਾਕਾ ਉੱਤਰ-ਪੂਰਬ ਬਗਦਾਦ ਤੋਂ ਕਰੀਬ 75 ਕਿਲੋਮੀਟਰ ਦੂਰ ਹੈ। ਇਸ ਹਮਲੇ ‘ਚ ਫੁੱਟਬਾਲ ਖਿਡਾਰੀਆਂ ਸਮੇਤ ਕਰੀਬ 10 ਲੋਕ ਜ਼ਖਮੀ ਹੋ ਗਏ ਹਨ।

Facebook Comment
Project by : XtremeStudioz