Close
Menu

ਇਰਾਨ ਤੋਂ ਵਪਾਰ ਵਧਾਉਣ ਦਾ ਇਛੁੱਕ ਪਾਕਿਸਤਾਨ

-- 26 July,2015

ਇਸਲਾਮਾਬਾਦ- ਇਰਾਨ ‘ਤੇ ਆਰਥਿਕ ਰੋਕ ਹਟਾਉਣ ਨਾਲ ਪਾਕਿਸਤਾਨ ਦੇ ਲਈ ਵਪਾਰ ਦਾ ਵਿਸ਼ਾਲ ਮੌਕਾ ਖੁੱਲ੍ਹ ਜਾਵੇਗਾ। ਇਹ ਗੱਲ ਇਕ ਸੀਨੀਅਰ ਅਧਿਕਾਰੀ ਨੇ ਕਹੀਂ। ਖਬਰਾਂ ਮੁਤਾਬਕ ਵਿਦੇਸ਼ ਮਾਮਲਿਆਂ ‘ਤੇ ਪ੍ਰਧਾਨ ਮੰਤਰੀ ਦੇ ਵਿਸ਼ੇਸ਼ ਸਹਾਇਕ ਸੈਯਦ ਤਾਰਿਕ ਫਾਤਮੀ ਨੇ ਕਿਹਾ ਹੈ ਕਿ ਪਾਕਿਸਤਾਨ ਅਤੇ ਅਫਗਾਨੀਸਤਾਨ ਦੋਵੇ ਹੀ ਕਾਬੁਲ ਅਤੇ ਤਾਲੀਬਾਨ ਦੇ ਵਿਚਕਾਰ ਗੱਲਬਾਤ ਨੂੰ ਬੜ੍ਹਾਵਾ ਦੇਣ ਲਈ ਪ੍ਰਤੀਬੰਧ ਹੈ।
ਫਾਤਮੀ ਨੇ ਉਮੀਦ ਜਤਾਈ ਹੈ ਕਿ ਇਰਾਨ-ਪਾਕਿਸਤਾਨ ਪਾਈਪਲਾਈਨ ਪਰਿਯੋਜਨਾ ਨਾਲ ਮੁਸ਼ਕਿਲ ਨਾਲ ਲੰਘ ਰਹੇ ਖੇਤਰਾਂ ਤੱਕ ਗੈਸ ਪਹੁੰਚਾਈ ਜਾ ਸਕੇਗੀ ਅਤੇ ਇਸ ਨਾਲ ਦੱਖਣੀ ਏਸ਼ੀਆ ਦੇ ਊਰਜਾ ਬਾਜ਼ਾਰ ‘ਚ ਵਿਆਪਕ ਬਦਲਾਅ ਆਏਗਾ। ਉਨ੍ਹਾਂ ਨੇ ਇਰਾਨ ਅਤੇ ਅਮਰੀਕਾ ਦੇ ਵਿਚਕਾਰ ਪ੍ਰਮਾਣੂ ਸਮਝੌਤੇ ਦੇ ਬਾਰੇ ‘ਚ ਕਿਹਾ ਸਾਨੂੰ ਯਕੀਨ ਹੈ ਕਿ ਇਹ ਚੰਗੀ ਗੱਲ ਹੈ।

Facebook Comment
Project by : XtremeStudioz