Close
Menu

ਇਰਾਨ ਨਾਲ ਜੰਗ ‘ਸਾਰੀਆਂ ਜੰਗਾਂ ਦੀ ਮਾਂ’ ਹੋਵੇਗੀ: ਰੂਹਾਨੀ

-- 24 July,2018

ਤਹਿਰਾਨ, ਇਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨੇ ਅੱਜ ਸੰਯੁਕਤ ਰਾਸ਼ਟਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ ‘ਸ਼ੇਰ ਦੀ ਪੂਛ ਨੂੰ ਹੱਥ ਨਾ ਲਾਵੇ’। ਉਨ੍ਹਾਂ ਕਿਹਾ ਕਿ ਇਰਾਨ ਨਾਲ ਉਸ ਦੀ ਜੰਗ ‘ਸਾਰੀਆਂ ਜੰਗਾਂ ਦੀ ਮਾਂ’ ਹੋ ਨਿਬੜੇਗੀ। ਆਪਣੇ ਅਮਰੀਕੀ ਹਮਰੁਤਬਾ ਡੋਨਲਡ ਟਰੰਪ ਨੂੰ ਸੰਬੋਧਨ ਕਰਦਿਆਂ ਰੂਹਾਨੀ ਨੇ ਕਿਹਾ, ‘‘ਤੁਸੀਂ ਜੰਗ ਦੀ ਘੋਸ਼ਣਾ ਕਰੋ ਅਤੇ ਇਸ ਤੋਂ ਬਾਅਦ ਇਰਾਨ ਦੇ ਸਹਿਯੋਗ ਦੀ ਮੰਗ ਕਰੋ।’’ ਉਹ ਤਹਿਰਾਨ ਵਿੱਚ ਇਰਾਨ ਦੇ ਡਿਪਲੋਮੈਟਾਂ ਦੇ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ, ‘‘ਤੁਸੀਂ ਇਰਾਨ ਦੇ ਲੋਕਾਂ ਦੀ ਇੱਛਾ ਅਤੇ ਚਾਹਤ ਤੋਂ ਬਿਨਾਂ ਉਨ੍ਹਾਂ ਨੂੰ ਵਰਗਲਾ ਨਹੀਂ ਸਕਦੇ।’’ ਰੂਹਾਨੀ ਨੇ ਕੌਮਾਂਤਰੀ ਪੱਧਰ ’ਤੇ ਤੇਲ ਦੀ ਸਪਲਾਈ ਬੰਦ ਕਰਨ ਦਾ ਸੰਕੇਤ ਵੀ ਦੁਹਰਾਇਆ। ਉਨ੍ਹਾਂ ਕਿਹਾ ਕਿ ਇਰਾਨ ਨਾਲ ਦੋਸਤੀ ਸਾਰੀਆਂ ਦੋਸਤੀਆਂ ਦੀ ਮਾਂ ਅਤੇ ਇਰਾਨ ਨਾਲ ਜੰਗ ਸਾਰੀਆਂ ਜੰਗਾਂ ਦੀ ਮਾਂ ਸਾਬਤ ਹੋਵੇਗੀ। ਅਮਰੀਕਾ ਇਰਾਨ ਨਾਲ ਆਰਥਿਕ ਪੱਧਰ ’ਤੇ ਸਖ਼ਤ ਫੈਸਲੇ ਲੈਣ ਦੇ ਰੌਂਅ ਵਿੱਚ ਹੈ। ਇਸ ਦੇ ਨਾਲ ਹੀ ਸੋਸ਼ਲ ਮੀਡੀਆ ਅਤੇ ਹੋਰਨਾਂ ਤਰੀਕਿਆਂ ਨਾਲ ਵਾਸ਼ਿੰਗਟਨ ਵੱਲੋਂ ਇਰਾਨ ਵਿਰੁੱਧ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸ ਸਬੰਧੀ ਰੂਹਾਨੀ ਨੇ ਕਿਹਾ, ‘‘ਜਦੋਂ ਯੂਰਪ ਨੇ ਸਾਡੇ ਨਾਲ ਸਮਝੌਤਾ ਕੀਤਾ ਹੋਇਆ ਹੈ। ਵ੍ਹਾਈਟ ਹਾਊਸ ਵੱਲੋਂ ਇਸ ਦੇ ਵਿਰੋਧ ਵਿੱਚ ਪ੍ਰਚਾਰ ਕੀਤਾ ਜਾ ਰਿਹਾ ਹੈ।’’ ਉਨ੍ਹਾਂ ਕਿਹਾ, ‘‘ਵ੍ਹਾਈਟ ਹਾਊਸ ਇਹ ਨਾ ਸੋਚੇ ਕਿ ਉਹ ਕੌਮਾਂਤਰੀ ਪੱਧਰ ’ਤੇ ਹਮੇਸ਼ਾ ਅਜਿਹਾ ਕਰਨ ਵਿੱਚ ਕਾਮਯਾਬ ਹੋ ਜਾਵੇਗਾ।’’

Facebook Comment
Project by : XtremeStudioz