Close
Menu

ਇਸ਼ਤਿਹਾਰਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਭਾਜਪਾ ਦੀ ਕੀਤੀ ਆਲੋਚਨਾ

-- 06 February,2015

ਨਵੀਂ ਦਿੱਲੀ, ਆਮ ਆਦਮੀ ਪਾਰਟੀ ਨੇ ਨਰਿੰਦਰ ਮੋਦੀ ਸਰਕਾਰ ਦੀਆਂ ਉਪਲਬਧੀਆਂ ਸਬੰਧੀ ਅੱਜ ਕਈ ਅਖ਼ਬਾਰਾਂ ‘ਚ ਪਹਿਲੇ ਪੰਨੇ ‘ਤੇ ਛਪੇ ਇਸ਼ਤਿਹਾਰਾਂ ਨੂੰ ਲੈ ਕੇ ਭਾਜਪਾ ਦੀ ਸਖਤ ਆਲੋਚਨਾ ਕੀਤੀ ਅਤੇ ਕੱਲ੍ਹ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ‘ਚ ਇਹ ਕਹਿੰਦੇ ਹੋਏ ਆਪ ਨੂੰ ਵੋਟ ਦਿੱਤੇ ਜਾਣ ਦੀ ਅਪੀਲ ਕੀਤੀ ਤੇ ਉਨ੍ਹਾਂ ਕਿਹਾ ਕਿ ਇਸ ਪ੍ਰਕਾਰ ਦੇ ਇਸ਼ਤਿਹਾਰ ਚੋਣ ਜ਼ਾਬਤੇ ਦਾ ਉਲੰਘਣ ਹੈ। ਆਪ ਨੇਤਾ ਆਸ਼ੂਤੋਸ਼ ਨੇ ਇਥੇ ਪੱਤਰਕਾਰਾਂ ਨੂੰ ਕਿਹਾ ਕਿ ਅੱਜ ਦਿੱਲੀ ਵਾਸੀਆਂ ਨੇ ਦੇਖਿਆ ਕਿ ਭਾਜਪਾ ਨੇ ਪਹਿਲੇ ਪੰਨੇ ‘ਤੇ ਇਸ਼ਤਿਹਾਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸਪਸ਼ਟ ਤੌਰ ‘ਤੇ ਰਾਏ ਹੈ ਕਿ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਅਤੇ ਚੋਣ ਜ਼ਾਬਤੇ ਦੀ ਉਲੰਘਣਾ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਸਵਾਲ ਹੈ ਕਿ ਜੇ ਚੋਣ ਪ੍ਰਚਾਰ ਪ੍ਰਕਿਰਿਆ ਖਤਮ ਹੋਣ ਤੋਂ ਬਾਅਦ ਟੈਲੀਵਿਜ਼ਨ ‘ਤੇ ਇਸ ਪ੍ਰਕਾਰ ਦੇ ਇਸ਼ਤਿਹਾਰਾਂ ਦੀ ਆਗਿਆ ਨਹੀਂ ਹੈ ਤਾਂ ਸਮਾਚਾਰ ਪੱਤਰਾਂ ‘ਚ ਆਗਿਆ ਕਿਉਂ ਦਿੱਤੀ ਗਈ। ਇਸ ਲਈ ਕਾਨੂੰਨ ਬਦਲਣਾ ਚਾਹੀਦਾ ਹੈ। ਆਸ਼ੂਤੋਸ਼ ਨੇ ਟਵਿਟਰ ‘ਤੇ ਇਹ ਮੁੱਦਾ ਚੁੱਕਦੇ ਹੋਏ ਸਵਾਲ ਕੀਤਾ ਕਿ ਅਜਿਹੇ ਇਸ਼ਤਿਹਾਰਾਂ ਲਈ ਭਾਜਪਾ ਕੋਲ ਧਨ ਕਿਥੋਂ ਆਇਆ ਹੈ।

 

Facebook Comment
Project by : XtremeStudioz