Close
Menu

ਇਸਲਾਮਾਬਾਦ ‘ਚ ਆਤਮਘਾਤੀ ਹਮਲੇ ਦੀ ਸਾਜ਼ਿਸ਼ ਨਾਕਾਮ, 2 ਮਰੇ

-- 09 August,2013

ਇਸਲਾਮਾਬਾਦ—9 ਅਗਸਤ (ਦੇਸ ਪ੍ਰਦੇਸ ਟਾਈਮਜ਼)-ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿਚ ਇਕ ਸ਼ੁੱਕਰਵਾਰ ਨੂੰ ਇਕ ਮਸਜਿਦ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਆਤਮਘਾਤੀ ਹਮਲਾ ਨਾਕਾਮ ਹੋ ਗਿਆ ਪਰ ਹਮਲਾਵਰ ਅਤੇ ਇਕ ਸੁਰੱਖਿਆ ਕਰਮੀ ਮਾਰਿਆ ਗਿਆ।
ਪ੍ਰਾਪਤ ਜਾਣਕਾਰੀ ਮੁਤਾਬਕ ਰਾਜਧਾਨੀ ਦੇ ਬਾਡਾ ਕਾਹੂ ਖੇਤਰ ਵਿਚ ਇਕ ਮਸਜਿਦ ਵਿਚ ਨਮਾਜ਼ ਅਦਾ ਕਰਨ ਸਮੇਂ ਸੁਰੱਖਿਆ ਕਰਮੀਆਂ ਨੇ ਇਕ ਸ਼ੱਕੀ ਵਿਅਕਤੀ ਨੂੰ ਮਸਜਿਦ ਦੇ ਬਾਹਰ ਹੀ ਰੋਕ ਦਿੱਤਾ। ਮੁੱਢਲੀ ਜਾਣਕਾਰੀ ਮੁਤਾਬਕ ਪਹਿਲਾਂ ਇਸ ਸ਼ੱਕੀ ਵਿਅਕਤੀ ਨੇ ਵਿਸਫੋਟਕਾਂ ਨਾਲ ਭਰੀ ਜੈਕੇਟ ਵਿਚ ਧਮਾਕਾ ਕਰਨਾ ਚਾਹਿਆ ਪਰ ਮੌਕੇ ‘ਤੇ ਧਮਾਕਾ ਨਹੀਂ ਹੋ ਸਕਿਆ। ਇਸ ਤੋਂ ਬਾਅਦ ਉਸ ਨੇ ਸੁਰੱਖਿਆ ਕਰਮੀਆਂ ‘ਤੇ ਗੋਲੀਆਂ ਬਰਸਾਉਣੀਆਂ ਸ਼ੁਰੂ ਕਰ ਦਿੱਤੀਆਂ। ਜਵਾਬੀ ਕਾਰਵਾਈ ਵਿਚ ਹਮਲਾਵਰ ਮਾਰਿਆ ਗਿਆ ਪਰ ਉਸ ਦੀ ਗੋਲੀ ਦਾ ਨਿਸ਼ਾਨਾ ਇਕ ਸੁਰੱਖਿਆ ਕਰਮੀ ਹੋ ਗਿਆ, ਜਿਸ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋ ਗਏ। ਸੀਨੀਅਰ ਪੁਲਸ ਕਮਿਸ਼ਨਰ ਡਾ. ਰਿਜ਼ਵਾਨ ਮੁਤਾਬਕ ਮਸਜਿਦ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਬੰਬ ਨਿਰੋਧੀ ਦਸਤਾ ਪੂਰੇ ਇਲਾਕੇ ਵਿਚ ਬੰਬ ਦੀ ਤਲਾਸ਼ ਕਰ ਰਿਹਾ ਹੈ।
ਜ਼ਿਕਰਯੋਗ ਹੈ ਕਿ ਅੱਜ ਹੀ ਕਵੇਟਾ ਦੀ ਇਕ ਮਸਜਿਦ ਵਿਚ ਨਮਾਜ਼ ਅਦਾ ਕਰਨ ਆਏ ਲੋਕਾਂ ‘ਤੇ ਕੀਤੇ ਗਏ ਹਮਲੇ ਵਿਚ 10 ਲੋਕ ਮਾਰੇ ਗਏ ਹਨ ਅਤੇ 25 ਤੋਂ ਜ਼ਿਆਦਾ ਲੋਕ ਜ਼ਖਮੀ ਦੱਸੇ ਜਾ ਰਹੇ ਹਨ।

Facebook Comment
Project by : XtremeStudioz