Close
Menu

ਇਸਲਾਮਿਕ ਸਟੇਟ ਦੇ ਵਿਰੁੱਧ ਲੜਾਈ ‘ਚ ਫ੍ਰਾਂਸ ਵੀ ਸ਼ਾਮਲ ਹੋਣ ਦਾ ਸ਼ੱਕ

-- 06 September,2015

ਪੈਰਿਸ- ਫ੍ਰਾਂਸ ਵੀ ਇਸਲਾਮਿਕ ਸਟੇਟ ਦੇ ਵਿਰੁੱਧ ਅਮਰੀਕਾ ਦੀ ਅਗਵਾਈ ਵਾਲੇ ਦੇਸ਼ਾਂ ਦੇ ਗਠਬੰਧਨ ਦੀ ਲੜਾਈ ‘ਚ ਸ਼ਾਮਲ ਹੋਣ ਅਤੇ ਸੀਰੀਆ ‘ਚ ਇਸ ਅੱਤਵਾਦੀ ਸੰਗਠਨ ਦੇ ਠਿਕਾਣਿਆਂ ‘ਤੇ ਹਵਾਈ ਹਮਲੇ ਕਰਨ ‘ਤੇ ਵਿਚਾਰ ਕਰ ਰਿਹਾ ਹੈ। ਇਹ ਖਬਰ ਫ੍ਰਾਂਸ ਦੇ ਮਸ਼ਹੂਰ ਸਮਾਚਾਰ ਪੱਤਰ ਲਾ ਮਾਂਡੇ ਦੀ ਵੈੱਬਸਾਈਟ ‘ਤੇ ਦਿੱਤੀ ਗਈ ਹੈ। ਫ੍ਰਾਂਸ ਦੇ ਅਧਿਕਾਰੀਆਂ ਨੇ ਇਸ ਰਿਪੋਰਟ ‘ਤੇ ਕੁਝ ਵੀ ਕਹਿਣ ਤੋਂ ਮਨ੍ਹਾ ਕੀਤਾ ਹੈ ਅਤੇ ਕਿਹਾ ਹੈ ਕਿ ਇਸ ਸੰਬੰਧ ‘ਚ ਰਾਸ਼ਟਰਪਤੀ ਫ੍ਰਾਂਸਵਾ ਅੋਲਾਂਦ ਸੋਮਵਾਰ ਨੂੰ ਪੱਤਰਕਾਰਾਂ ਨੂੰ ਆਪਣੀ ਰਾਏ ਦੱਸਣਗੇ। ਫ੍ਰਾਂਸ ਪਹਿਲਾਂ ਦੇਸ਼ ਸੀ ਜੋ ਇਰਾਕ ‘ਚ ਇਸਲਾਮਿਕ ਸਟੇਟ ‘ਤੇ ਹਵਾਈ ਹਮਲੇ ਲਈ ਅਮਰੀਕਾ ਦੀ ਅਗਵਾਈ ਵਾਲੇ ਗਠਬੰਧਨ ‘ਚ ਸ਼ਾਮਲ ਹੋਇਆ ਸੀ ਪਰ ਉਸ ਨੇ ਸੀਰੀਆ ‘ਚ ਇਸ ਲੜਾਈ ‘ਚ ਸ਼ਾਮਲ ਹੋਣ ਤੋਂ ਮਨ੍ਹਾ ਕਰ ਦਿੱਤਾ ਸੀ। ਉਸ ਦਾ ਕਹਿਣਾ ਹੈ ਕਿ ਇਸ ਨਾਲ ਰਾਸ਼ਟਰਪਤੀ ਬਸ਼ਰ ਅਲ ਅਸਦ ਨੂੰ ਲਾਭ ਮਿਲ ਸਕਦਾ ਹੈ।

Facebook Comment
Project by : XtremeStudioz