Close
Menu

ਇਸਲਾਮਿਕ ਸਟੇਟ ਵਜੋਂ ਲਿਬਨਾਨ ਦੇ 26 ਜਵਾਨ ਮਾਰਨ ਦੀ ਧਮਕੀ

-- 02 January,2015

ਬੈਰੂਤ, ਸੀਰੀਆ ਵਿਚਲੇ ਆਈਐਸ ਦੇ ਲੜਾਕਿਆਂ ਨੇ ਧਮਕੀ ਦਿੱਤੀ ਹੈ ਕਿ ਜੇਕਰ ਲਿਬਨਾਨ ਨੇ ਇਸਲਾਮਿਕ ਸਟੇਟ ਗਰੁੱਪ ਦੇ ਆਗੂ ਦੀ ਸਾਬਕਾ ਪਤਨੀ ਨੂੰ ਨਾ ਛੱਡਿਆ ਤਾਂ ਉਹ ਲਿਬਨਾਨ ਦੇ ਕਾਬੂ ਕੀਤੇ ਪੁਲੀਸ ਤੇ ਫੌਜੀ ਜਵਾਨਾਂ ਨੂੰ ਮੌਤ ਦੇ ਘਾਟ ਉਤਾਰ ਦੇਣਗੇ।
ਪ੍ਰਾਪਤ ਜਾਣਕਾਰੀ ਅਨੁਸਾਰ ਇਸ ਵੇਲੇ ਇਸਲਾਮੀ ਲੜਾਕਿਆਂ ਦੀ ਗ੍ਰਿਫ਼ਤ ਵਿੱਚ ਲਿਬਨਾਨ ਦੇ 25 ਪੁਲੀਸ ਤੇ ਫੌਜੀ ਜਵਾਨ ਹਨ। ਆਈਐਸ ਨੇ ਕਿਹਾ ਹੈ ਕਿ ਜੇਕਰ ਲਿਬਨਾਨ ਉਨ੍ਹਾਂ ਦੀ ਖ਼ੈਰੀਅਤ ਚਾਹੁੰਦਾ ਹੈ ਤਾਂ ਉਹ ਆਈਐਸ ਦੇ ਨੇਤਾ ਅਬੂ ਬਕਰ ਅਲ ਬਗ਼ਦਾਦੀ ਦੀ ਸਾਬਕਾ ਪਤਨੀ ਸਾਜਾ ਅਲ ਦੁਲਿਆਮੀ ਤੇ ਆਈਐਸ ਦੇ ਕਮਾਂਡਰ ਓਲਾ ਸ਼ਰਕਸ ਦੀ ਪਤਨੀ ਨੂੰ ਛੱਡ ਦੇਵੇ।
ਸੀਰੀਆ ਤੋਂ ਲਿਬਨਾਨ ਵਿੱਚ ਦਾਖ਼ਲ ਹੋਣ  ਵੇਲੇ ਦੁਲਿਆਮੀ ਨੂੰ ਉਸ ਦੇ ਦੋ ਪੁੱਤਰਾਂ ਤੇ ਇਕ ਧੀ ਨਾਲ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਆਈ ਐਸ ਨੇ ਲਿਬਨਾਨ ਦੇ 30 ਪੁਲੀਸ ਤੇ ਫੌਜੀ ਜਵਾਨਾਂ ਨੂੰ ਕਾਬੂ ਕੀਤਾ ਸੀ, ਜਿਨ੍ਹਾਂ ਵਿੱਚੋਂ  4 ਨੂੰ ਮਾਰ ਦਿੱਤਾ ਗਿਆ ਹੈ।

Facebook Comment
Project by : XtremeStudioz