Close
Menu

ਇਸਲਾਮੀ ਕੱਟੜਪੰਥੀਆਂ ਵੱਲੋਂ ਕੈਨੇਡਾ ’ਚ ਹਮਲਿਆਂ ਦੀ ਧਮਕੀ

-- 10 December,2014

ਵੈਨਕੂਵਰ, ਇਸਲਾਮਕ ਕੱਟੜਪੰਥੀਆਂ ਵੱਲੋਂ ਜਾਰੀ ਇੱਕ ਵੀਡੀਓ ਵਿੱਚ ਕੈਨੇਡਾ ਨੂੰ ਧਮਕੀਆਂ ਦਿੱਤੀਆਂ ਗਈਆਂ ਹਨ ਕਿ ਜਾਂ ਤਾਂ ਉਹ ਅਮਰੀਕਨ ਸਫ਼ਾਂ ਦੀ ਹਾਂ ਵਿੱਚ ਹਾਂ ਮਿਲਾਉਣਾ ਅਤੇ ਸਹਿਯੋਗ ਕਰਨਾ ਬੰਦ ਕਰੇ ਜਾਂ ਫਿਰ ਵੱਡੇ ਅਤਿਵਾਦੀ ਹਮਲਿਆਂ ਲਈ ਤਿਆਰ ਰਹੇ।
ਇਤਿਹਾਦੀ ਕਾਰਵਾਈਆਂ ਉੱਤੇ ਦੁਨੀਆਂ ਭਰ ਵਿੱਚ ਨਜ਼ਰ ਰੱਖਣ ਵਾਲੀ ਅਮਰੀਕਨ ਏਜੰਸੀ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਇਸਲਾਮਕ ਕੱਟੜਪੰਥੀਆਂ ਵੱਲੋਂ ਟਵਿਟਰ ਅਤੇ ਜਹਾਦੀ ਫੋਰਮ ਉੱਤੇ ਪਾਈ ਗਈ 6 ਮਿੰਟ 13 ਸੈਕਿੰਡ ਦੀ ਇਕ ਵੀਡੀਓ ਵਿੱਚ ਇਕ ਕੈਨੇਡੀਅਨ ਇਤਿਹਾਦੀ ਆਪਣੀ ਪਛਾਣ ਅਬੂ ਅਲਵਰ ਅਲ ਕੈਨੇਡੀ ਵਜੋਂ ਕਰਵਾ ਰਿਹਾ ਹੈ ਤੇ ਮੁਸਲਿਮ ਭਾਈਚਾਰੇ ਨੂੰ ਅਪੀਲ ਕਰ ਰਿਹਾ ਹੈ ਕਿ ਉਹ ਵੀ ਪਿਛਲੇ ਦਿਨੀਂ ਕੈਨੇਡਾ ਵਿੱਚ ਅਤਿਵਾਦੀ ਕਾਰਵਾਈ ਵਿੱਚ ਸ਼ਾਮਲ ਵਾਰੰਟ ਅਫਸਰ ਮਾਰਟਿਨ ਕੌਚਰ ਰੌਲੀਓ ਵਾਂਗ ਧਾਰਮਿਕ ਬਣਨ। ਰੌਲੀਓ ਨੇ ਕਿਊਬਕ ਸੂਬੇ ਵਿੱਚ ਦੋ ਸੁਰੱਖਿਆ ਅਫਸਰਾਂ ਨੂੰ ਆਤਮਘਾਤੀ ਹਮਲਾ ਕਰਕੇ ਸ਼ਹੀਦ ਕਰ ਦਿੱਤਾ ਸੀ। ਵੀਡੀਓ ਵਿੱਚ ਪਾਰਲੀਮੈਂਟ ’ਤੇ ਹਮਲਾ ਕਰਨ ਵਾਲੇ ਦੀ ਵੀ ਪ੍ਰਸੰਸਾ ਕੀਤੀ ਗਈ ਹੈ।
ਇਹ ਦੋਵੇਂ ਘਟਨਾਵਾਂ ਲੰਘੇ ਅਕਤੂਬਰ ਮਹੀਨੇ ਵਾਪਰੀਆਂ ਸਨ, ਜਿਨ੍ਹਾਂ ਨੇ ਕੈਨੇਡੀਅਨ ਸੁਰੱਖਿਆ ਬਾਰੇ ਕਈ ਸਵਾਲ ਪੈਦਾ ਕੀਤੇ ਸਨ। ਕਿਸੇ ਅਣਪਛਾਤੀ ਥਾਂ ’ਤੇ ਖੜ੍ਹਾ ਇਹ ਵਿਅਕਤੀ ਕਹਿੰਦਾ ਹੈ ਕਿ ਕੈਨੇਡਾ ਨੂੰ ਅਮਰੀਕਾ ਨੂੰ ਸਹਿਯੋਗ ਦੇਣ ਬਦਲੇ ਸਬਕ ਸਿਖਾਇਆ ਜਾਏਗਾ।
ਬੇਸ਼ੱਕ ਸਰਕਾਰੀ ਤੌਰ ’ਤੇ ਅਜੇ ਇਸ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਗਈ, ਪਰ ਸਮਝਿਆ ਜਾ ਰਿਹਾ ਹੈ ਕਿ ਅੰਦਰਖਾਤੇ ਇਸ ਵੀਡੀਓ ਨੇ ਸਾਰੇ ਸੁਰੱਖਿਆਤੰਤਰ ਨੂੰ ਖ਼ਬਰਦਾਰ ਜ਼ਰੂਰ ਕਰ ਦਿੱਤਾ ਹੈ ਕਿ ਉਹ ਦੇਸ਼ ਦੇ ਖਾਸ ਸਥਾਨਾਂ ਦੀ ਸੁਰੱਖਿਆ ਬਾਰੇ ਫਿਰ ਤੋਂ ਵਿਚਾਰ ਕਰਕੇ ਨਵੀਆਂ ਨੀਤੀਆਂ ਅਪਣਾਵੇ।

Facebook Comment
Project by : XtremeStudioz