Close
Menu

ਇਸ ਵਾਰ ਚੋਣ ਮੈਦਾਨ ‘ਚ ਉਤਰੇ 119 ਉਮੀਦਵਾਰ

-- 25 September,2013

8949434ਐਡਮਿੰਟਨ ,25 ਸਤੰਬਰ (ਦੇਸ ਪ੍ਰਦੇਸ ਟਾਈਮਜ਼)- ਇਸ ਵਾਰ ਸਿਟੀ ਦੀਆਂ ਚੋਣਾਂ 21 ਅਕਤੂਬਰ, 2013 ਨੂੰ ਹੋਣ ਜਾ ਰਹੀਆਂ ਹਨ। ਇਨ੍ਹਾਂ ਚੋਣਾਂ ‘ਚ ਤਕਰੀਬਨ 119 ਉਮੀਦਵਾਰ ਮੈਦਾਨ ਸ਼ਾਮਲ ਹਨ। ਇਹ ਚੋਣਾਂ ਮੇਅਰ, ਕੌਂਸਲਰਾਂ ਅਤੇ ਸਕੂਲ ਟਰੱਸਟੀਆਂ ਦੀਆਂ ਹੋ ਰਹੀਆਂ ਹਨ। ਚੋਣਾਂ ਦੇ ਰਿਟਰਨਿੰਗ ਅਫਸਰ ਅਤੇ ਸਿਟੀ ਦੇ ਕਲਰਕ ਨੇ ਕਿਹਾ ਕਿ ਇਹ ਦੂਜੀਆਂ ਮਹੱਤਵਪੂਰਨ ਚੋਣਾਂ ਹਨ। ਇਸ ਵਾਰ ਮੇਅਰ ਲਈ 6 ਉਮੀਦਵਾਰ ਚੋਣ ਮੈਦਾਨ ‘ਚ ਉਤਰੇ ਹਨ, ਜਦੋਂ ਕਿ ਸਟੀਫਨ ਮੈਡਲ ਸਿਆਸਤ ਤੋਂ ਸੰਨਿਆਸ ਲੈ ਚੁੱਕੇ ਹਨ। ਚੋਣਾਂ ‘ਚ ਵਾਰਡ-5 ਤੋਂ ਮਾਈਕਲ ਅਸੁਰੀ, ਵਾਰਡ-6 ਤੋਂ ਤੋਡੈਰਿਕ, ਪਬਲਿਕ ਸਕੂਲ ਬੋਰਡ ਦੇ ਟਰੱਸਟੀ ਸਰਾਹ ਹੈਰੀਫਮੈਨ, ਵਾਰਡ-12 ਤੋਂ ਅਮਰਜੀਤ ਸੋਹੀ ਆਦਿ ਸ਼ਾਮਲ ਹਨ। ਚੋਣਾਂ ਲਈ ਵਾਰਡ 6 ਤੋਂ 16 ਉਮੀਦਵਾਰ ਅਤੇ ਵਾਰਡ-4 ‘ਚੋਂ 2 ਉਮੀਦਵਾਰ ਚੋਣ ਮੈਦਾਨ ‘ਚ ਉਤਰੇ ਹਨ।

Facebook Comment
Project by : XtremeStudioz