Close
Menu

ਇਹ ਮੁੱਕੇਬਾਜ ਸਟਾਰ ਹੋਵੇਗੀ ਦੁਬਈ ਵਿਚ ਹੋ ਰਹੇ ਯੋਗ ਦਿਵਸ ਦੀ ਮੁੱਖ ਮਹਿਮਾਨ

-- 19 June,2015

ਨਵੀਂ ਦਿੱਲੀ- ਓਲਪਿੰਕ ਵਿਚ ਮੈਡਲ ਹਾਸਲ ਕਰਨ ਵਾਲੀ ਅਤੇ ਪੰਜ ਵਾਰ ਵਿਸ਼ਵ ਚੈਂਪੀਅਨ ਭਾਰੀ ਮਹਿਲਾ ਮੁੱਕੇਬਾਜ਼ ਐਮ.ਸੀ. ਮੈਰੀਕਾਮ ਯੋਗ ਨੁੰ ਆਪਣੀ ਫਿਟਨੈੱਸ ਦਾ ਮੂਲ ਮੰਤਰ ਦੱਸਦੀ ਹੈ। 21 ਜੂਨ ਨੂੰ ਦੁਬਈ ਵਿਚ ਹੋਣ ਵਾਲੇ ਪਹਿਲੇ ਕੌਮਾਂਤਰੀ ਯੋਗ ਦਿਵਸ ਵਿਚ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਣ ਜਾ ਰਹੀ ਮੈਰੀਕਾਮ ਨੇ ਕਿਹਾ ਕਿ ਯੋਗ ਸਰੀਰ ਨੂੰ ਫਿਟ ਰੱਖਣ ਵਿਚ ਮਦਦਗਾਰ ਹੈ ਅਤੇ ਫਿਟਨੈੱਸ ਵਿਚ ਵੀ ਯੋਗ ਦੀ ਅਹਿਮ ਭੂਮਿਕਾ ਹੈ।  ਦੁਬਈ ਦੇ ਅਲ ਵਾਸਲ ਫੁੱਟਬਾਲ ਕਲਬ ਵਿਚ ਹੋਣ ਵਾਲੇ ਯੋਗਾ ਦੇ ਪ੍ਰੋਗਰਾਮ ਵਿਚ ਸੰਯੁਕਤ ਅਰਬ ਅਮੀਰਾਤ ਦੇ 1500 ਤੋਂ ਵੱਧ ਹਿੱਸਾ ਲੈਣ ਵਾਲਿਆ ਤੋਂ ਇਲਾਵਾ 100 ਤੋਂ ਜਿਆਦਾ ਲੋਕ ਭਾਰਤ ਦੇ ਹੋਣਗੇ।

ਇਸ ਪ੍ਰੋਗਾਮ ਵਿਚ ਆਪਣੀ ਸ਼ਮੂਲੀਅਤ ਨੂੰ ਲੈ ਕੇ ਸਟਾਰ ਮੁੱਕੇਬਾਜ ਨੇ ਕਿਹਾ, ‘ਮੈਂ ਕੌਮਾਂਤਰੀ ਯੋਗ ਦਿਵਸ ਦੇ ਮੌਕੇ ਤੇ ਦੁਬਈ ਵਿਚ ਹੋਣ ਵਾਲੇ ਇਸ ਵੱਡੇ ਪ੍ਰੋਗਰਾਮ ਦਾ ਹਿੱਸਾ ਬੰਣਨ ਤੋਂ ਬਹੁਤ ਖੁਸ਼ ਹਾਂ। ਮੈਂ ਇਸ ਆਦਰ ਨੂੰ ਪ੍ਰਦਾਨ ਕਰਨ ਲਈ ਦੁਬਈ ਵਿਚ ਭਾਰਤੀ ਵਾਣਜ ਦੂਤਘਰ ਦੀ ਧੰਨਵਾਦੀ ਹਾਂ। ਉਨ੍ਹਾਂ ਨੇ ਯੋਗ ਨੂੰ ਜਿੰਦਗੀ ਲਈ ਬਹੁਤ ਫਾਇਦੇਮੰਦ ਦੱਸਦੇ ਹੋਏ ਕਿਹਾ, ”ਮੈਂ ਪਿਛਲੇ ਕਈ ਸਾਲਾਂ ਤੋਂ ਯੋਗ ਕਰ ਰਹੀ ਹਾਂ। ਯੋਗ ਨੇ ਮੈਨੂੰ ਚੁਸਤ ਦਰੁਸਤ ਰਹਿਣ ਵਿਚ ਅਹਿਮ ਭੂਮਿਕਾ ਨਿਭਾਹੀ ਹੈ। ਯੋਗ ਨੂੰ ਕਰਨ ਨਾਲ ਤੁਹਾਡਾ ਸ਼ਰੀਰ ਹਰ ਪੱਖੋ ਮਜਬੂਤ ਹੁੰਦਾ ਹੈ”। ਉਨ੍ਹਾਂ ਨੇ ਕਿਹਾ ” ਮੈਂ ਚਾਹੁੰਦੀ ਹਾਂ ਕਿ ਹਰ ਵਿਅਕਤੀ ਇਸ ਕੌਮਾਂਤਰੀ ਯੋਗ ਦਿਵਸ ਦਾ ਹਿੱਸਾ ਬਣੇ ਅਤੇ ਆਪਣੇ ਸਵਸਥ ਜੀਵਨ ਲਈ ਰੋਜ਼ ਯੋਗਾ ਕਰੇ। ਅੰੰਤ ਵਿਚ ਯੋਗ ਨੂੰ ਕੌਮਾਂਤਰੀ ਪੱਧਰ ਤੇ ਪਹਿਚਾਣ ਦਵਾਉਣ ਲਈ ਮੈਂ ਨਰਿੰਦਰ ਮੋਦੀ ਦੀ ਪਹਿਲ ਕਰਨ ‘ਤੇ ਉਨ੍ਹਾਂ ਨੂੰ ਵਧਾਹੀ ਦਿੰਦੀ ਹਾਂ।”

Facebook Comment
Project by : XtremeStudioz