Close
Menu

ਇਹ ਵਰਦਾਨ ਹੈ ਕਿ ਪ੍ਰਧਾਨ ਮੰਤਰੀ ਕੁਝ ਸਮਾਂ ਦੇਸ਼ ਬਿਤਾਉਂਦੇ ਹਨ- ਨਿਤਿਸ਼ ਕੁਮਾਰ

-- 09 July,2015

ਪਟਨਾ, 9 ਜੁਲਾਈ – ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਕਿਹਾ ਕਿ ਇਹ ਵਰਦਾਨ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ‘ਚ ਵੀ ਕੁਝ ਵਕਤ ਗੁਜ਼ਾਰਦੇ ਹਨ। ਸਾਬਕਾ ਪ੍ਰਧਾਨ ਮੰਤਰੀ ਚੰਦਰਸ਼ੇਖਰ ਦੀ ਮੂਰਤੀ ਦੀ ਸਥਾਪਨਾ ਲਈ ਆਯੋਜਿਤ ਸਮਾਰੋਹ ਤੋਂ ਹੱਟ ਕੇ ਨਿਤਿਸ਼ ਨੇ ਪੱਤਰਕਾਰਾਂ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਦਾ ਕੀ ਕਿਹਾ ਜਾ ਸਕਦਾ ਹੈ ? ਉਹ ਵਿਦੇਸ਼ ਜਾਂਦੇ ਹਨ। ਇਹ ਵਰਦਾਨ ਹੀ ਹੈ ਕਿ ਉਹ ਦੇਸ਼ ‘ਚ ਵੀ ਕੁਝ ਸਮਾਂ ਬਤੀਤ ਕਰਦੇ ਹਨ। ਮੁੱਖ ਮੰਤਰੀ ਨੇ ਇਸ ਮਹੀਨੇ ਦੇ ਅੰਤ ‘ਚ ਹੋਣ ਵਾਲੀ ਮੋਦੀ ਦੀ ਬਿਹਾਰ ਯਾਤਰਾ ਦੀ ਵੀ ਆਲੋਚਨਾ ਕੀਤੀ। ਇਸ ਯਾਤਰਾ ਦੌਰਾਨ ਪ੍ਰਧਾਨ ਮੰਤਰੀ ਦੁਆਰਾ ਬਿਹਾਰ ਵਿਧਾਨ ਸਭਾ ਚੋਣਾਂ ਲਈ ਭਾਜਪਾ ਦਾ ਪ੍ਰਚਾਰ ਅਭਿਆਨ ਸ਼ੁਰੂ ਕੀਤੇ ਜਾਣ ਦੀ ਸੰਭਾਵਨਾ ਹੈ।

Facebook Comment
Project by : XtremeStudioz