Close
Menu

ਇਜ਼ਰਾਈਲੀਆਂ ਨੂੰ ਬਚਾਉਣ ਲਈ ਨੇਤਨਯਾਹੂ ਨੇ ਮੋਦੀ ਦਾ ਕੀਤਾ ਧੰਨਵਾਦ

-- 01 May,2015

ਯਰੂਸ਼ੇਲਮ, ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨੇ ਭੁਚਾਲ ਪ੍ਰਭਾਵਿਤ ਨਿਪਾਲ ‘ਚ ਆਪਣੇ ਬਚਾਅ ਕਾਰਜਾਂ ਰਾਹੀਂ ਇਜ਼ਰਾਇਲ ਦੀ ਮਦਦ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸ਼ੁਕਰੀਆ ਅਦਾ ਕੀਤਾ। ਇਕ ਅਧਿਕਾਰਕ ਬਿਆਨ ਅਨੁਸਾਰ ਨੇਤਨਯਾਹੂ ਨੇ ਟੈਲੀਫੋਨ ‘ਤੇ ਹੋਈ ਗੱਲਬਾਤ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਪਾਲ ਤੋਂ ਇਜ਼ਰਾਈਲੀ ਨਾਗਰਿਕਾਂ ਨੂੰ ਬਚਾਉਣ ਲਈ ਹੈਲੀਕਾਪਟਰ ਤੋਂ ਸਹਾਇਤਾ ਮੁਹੱਈਆ ਕਰਾਉਣ ਤੇ ਭਾਰਤ ‘ਚ ਇਜ਼ਰਾਈਲੀ ਰਾਹਤ ਜਹਾਜ਼ਾਂ ਨੂੰ ਲੈਂਡ ਕਰਨ ਦੀ ਆਗਿਆ ਦੇਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਭੁਚਾਲ ਪੀੜਤਾਂ ਨੂੰ ਮੈਡੀਕਲ ਮਦਦ ਪਹੁੰਚਾਉਣ ਦੇ ਮਕਸਦ ਨਾਲ ਮਿਲਟਰੀ ਫੀਲਡ ਹਸਪਤਾਲ ਸਥਾਪਿਤ ਕਰਕੇ ਰਾਹਤ ਤੇ ਬਚਾਅ ਕਾਰਜ ਚਲਾ ਕੇ ਇਜ਼ਰਾਇਲ ਨਿਪਾਲ ਦੀ ਮਦਦ ਕਰ ਰਿਹਾ ਹੈ। ਨਿਪਾਲ ਦੀ ਯਾਤਰਾ ‘ਤੇ ਗਏ 200 ਤੋਂ ਵੱਧ ਇਜ਼ਰਾਈਲੀ ਨਾਗਰਿਕ ਭਾਰਤ ਦੀ ਮਦਦ ਨਾਲ ਸਵਦੇਸ਼ ਪਰਤ ਗਏ ਹਨ, ਜਦ ਕਿ ਕੁਝ ਲਾਪਤਾ ਹਨ।

Facebook Comment
Project by : XtremeStudioz