Close
Menu

ਇੰਗਲੈਂਡ ਦੇ ਸਾਬਕਾ ਸਟ੍ਰਾਈਕਰ ਡਿਕਸਨ ਨੂੰ ਕੁੱਟਮਾਰ ਦੇ ਮਾਮਲੇ ‘ਚ ਜੇਲ

-- 21 June,2015

ਲੰਦਨ,  ਇੰਗਲੈਂਡ ਫੁੱਟਬਾਲ ਟੀਮ ਦੇ ਸਾਬਕਾ ਸਟ੍ਰਾਈਕਰ ਕੈਰੀ ਡਿਕਸਨ ਨੂੰ ਕੁੱਟਮਾਰ ਦੇ ਦੋਸ਼ ‘ਚ 9 ਮਹੀਨੇ ਜੇਲ ਦੀ ਸਜ਼ਾ ਹੋਈ ਹੈ। ਚੇਲਸੀ ਕਲੱਬ ਦੇ ਸਾਬਕਾ ਖਿਡਾਰੀ 53 ਸਾਲਾ ਡਿਕਸਨ ਨੇ ਪਿਛਲੇ ਸਾਲ ਮਈ ‘ਚ ਲੰਡਨ ਦੇ ਨਜ਼ਦੀਕ ਇਕ ਬਾਰ ‘ਚ 38 ਸਾਲਾ ਬੈਨ ਸਕੋਬਲ ਨਾਲ ਕੁੱਟਮਾਰ ਕੀਤੀ ਸੀ। ਪਹਿਲਾਂ ਡਿਕਸਨ ਨੇ ਆਪਣਾ ਬਚਾਅ ਕਰਦੇ ਹੋਏ ਕੁੱਟਮਾਰ ਦੀ ਘਟਨਾ ਤੋਂ ਮਨ੍ਹਾ ਕੀਤਾ ਸੀ ਪਰ ਮੌਕੇ ‘ਤੇ ਮੌਜੂਦ ਸੀ.ਸੀ.ਟੀ.ਵੀ. ‘ਚ ਘਟਨਾ ਕੈਦ ਹੋ ਜਾਣ ਕਾਰਨ ਉਸ ਨੂੰ ਦੋਸ਼ੀ ਕਰਾਰ ਦਿੱਤਾ ਗਿਆ। ਡਿਕਸਨ ਨੇ ਕੁੱਟਮਾਰ ਦੀ ਘਟਨਾ ਨੂੰ ਆਤਮ-ਰੱਖਿਆ ‘ਚ ਚੁੱਕਿਆ ਗਿਆ ਕਦਮ ਦੱਸਦੇ ਹੋਏ ਕਈ ਦਲੀਲਾਂ ਦਿੱਤੀਆਂ ਪਰ ਜੱਜਾਂ ਨੇ ਉਸਦੀਆਂ ਸਾਰੀਆਂ ਦਲੀਲਾਂ ਨੂੰ ਖਾਰਿਜ ਕਰਦੇ ਹੋਏ ਉਸ ਨੂੰ ਦੋਸ਼ੀ ਠਹਿਰਾਉਂਦੇ ਹੋਏ 9 ਮਹੀਨੇ ਦੀ ਸਜ਼ਾ ਸੁਣਾ ਦਿੱਤੀ। ਇੰਗਲੈਂਡ ਵਲੋਂ ਅੱਠ ਕੌਮਾਂਤਰੀ ਮੈਚਾਂ ‘ਚ ਖੇਡ ਚੁੱਕੇ ਡਿਕਸਨ ਨੇ ਚੇਲਸੀ ਕੱਲਬ ਵਲੋਂ ਖੇਡਦੇ ਹੋਏ ਕੁਲ 147 ਗੋਲ ਕੀਤੇ ਹਨ।

Facebook Comment
Project by : XtremeStudioz