Close
Menu

ਇੰਗਲੈਂਡ ਨੇ 3-2 ਨਾਲ ਜਿੱਤੀ ਲੜੀ

-- 22 June,2015

ਲੰਡਨ,  ਜਾਨੀ ਬੇਅਰਸਟੋ (ਅਜੇਤੂ 83 ) ਦੀ ਸ਼ਾਨਦਾਰ ਪਾਰੀ ਦੀ ਬਦੌਲਤ ਇੰਗਲੈਂਡ ਨੇ ਮੀਂਹ ਪ੍ਰਭਾਵਿਤ ਪੰਜਵੇਂ ਤੇ ਫੈਸਲਾਕੁੰਨ ਮੁਕਾਬਲੇ ਵਿਚ ਨਿਊਜ਼ੀਲੈਂਡ ਨੂੰ ਤਿੰਨ ਵਿਕਟਾਂ ਨਾਲ ਹਰਾ ਕੇ ਲੜੀ ‘ਤੇ 3-2 ਨਾਲ ਕਬਜ਼ਾ ਕਰ ਲਿਆ। ਮੀਂਹ ਪ੍ਰਭਾਵਿਤ ਮੁਕਾਬਲੇ ਵਿਚ ਇੰਗਲੈਂਡ ਨੂੰ 26 ਓਵਰਾਂ ਵਿਚ 192 ਦੌੜਾਂ ਦਾ ਟੀਚਾ ਮਿਲਿਆ ਸੀ, ਜਿਸ ਨੂੰ ਟੀਮ ਨੇ ਬੇਅਰਸਟੋ ਦੀ ਜ਼ਬਰਦਸਤ ਪਾਰੀ ਦੀ ਬਦੌਲਤ ਛੇ ਗੇਂਦਾਂ ਬਾਕੀ ਰਹਿੰਦਿਆਂ ਹੀ ਹਾਸਲ ਕਰ ਲਿਆ। ਟੀਚੇ ਦਾ ਪਿੱਛਾ ਕਰਨ ਉਤਰੀ ਇੰਗਲੈਂਡ ਦੀ ਟੀਮ ਦਾ ਚੋਟੀ ਕ੍ਰਮ ਫਲਾਪ ਰਿਹਾ ਤੇ ਇਕ ਸਮੇਂ 45 ਦੌੜਾਂ ‘ਤੇ 5 ਵਿਕਟਾਂ ਗੁਆ ਕੇ ਟੀਮ ਸੰਕਟ ਵਿਚ ਪਸੀ ਨਜ਼ਰ ਆ ਰਹੀ ਸੀ। ਪਰ ਵਿਕਟਕੀਪਰ ਬੱਲੇਬਾਜ਼ ਬੇਅਰਸਟੋ ਨੇ ਪਹਿਲਾਂ ਤਾਂ ਸੈਮ ਬਿਲਿੰਗਸ (41) ਦੇ ਨਾਲ ਛੇ ਵਿਕਟਾਂ ਲਈ 80 ਦੌੜਾਂ ਦੀ ਸਾਂਝੇਦਾਰੀ ਕਰਕੇ ਟੀਮ ਨੂੰ ਸੰਕਟ ਤੋਂ ਬਾਹਰ ਕੀਤਾ ਤੇ ਫਿਰ ਦਮਦਾਰ ਬੱਲੇਬਾਜ਼ੀ ਦੀ ਬਦੌਲਤ ਜਿੱਤ ਦੇ ਮੁਕਾਮ ਤਕ ਵੀ ਪਹੁੰਚਾ ਦਿੱਤਾ। ਬੇਅਰਸਟੋ ਨੇ 83 ਦੌੜਾਂ ਦੀ ਅਪਾਣੀ ਪਾਰੀ ਵਿਚ 60 ਗੇਂਦਾਂ ਦਾ ਸਹਾਰਾ ਲਿਆ ਤੇ 11 ਚੌਕੇ ਲਗਾਏ। ਇਸ ਤੋਂ ਪਹਿਲਾਂ ਓਪਨਰ ਮਾਰਟਿਨ ਗੁਪਟਿਲ (67) ਤੇ ਕੇਨ ਵਿਲੀਮਸਨ (50) ਦੇ ਅਰਧ ਸੈਂਕੜਿਆਂ ਦੀ ਬਦੌਲਤ ਨਿਊਜ਼ੀਲੈਂਡ ਨੇ 50 ਓਵਰਾਂ ਵਿਚ 9 ਵਿਕਟਾਂ ‘ਤੇ 283 ਦੌੜਾਂ ਦਾ ਚੁਣੌਤੀਪੂਰਨ ਸਕੋਰ ਖੜ੍ਹਾ ਕੀਤਾ।  ਦੋਵੇਂ ਟੀਮਾਂ ਵਿਚਾਲੇ ਇਕੋਇਕ ਟੀ-20 ਮੈਚ ਮੰਗਲਵਾਰ ਨੂੰ ਖੇਡਿਆ ਜਾਵੇਗਾ।

Facebook Comment
Project by : XtremeStudioz