Close
Menu

ਇੰਡੀਅਨ ਮੁਜਾਹਦੀਨ ਦੇ ਨਿਸ਼ਾਨੇ ‘ਤੇ ਕੁਸ਼ੀਨਗਰ ਅਤੇ ਸਾਰਨਨਾਥ

-- 07 October,2013

ਕੁਸ਼ੀਨਗਰ,7 ਅਕਤੂਬਰ (ਦੇਸ ਪ੍ਰਦੇਸ ਟਾਈਮਜ਼)- ਅੱਤਵਾਦੀ ਸੰਗਠਨ ਇੰਡੀਅਨ ਮੁਜ਼ਾਹਦੀਨ (ਆਈ. ਐਮ.) ਦੇ ਦਹਿਸ਼ਤਗਰਦਾਂ ਨੇ ਉੱਤਰ ਪ੍ਰਦੇਸ਼ ਦੇ ਬੌਧ ਤੀਰਥ ਸਥਾਨ ਕੁਸ਼ੀਨਗਰ ਅਤੇ ਸਾਰਨਾਥ ਨੂੰ ਨਿਸ਼ਾਨੇ ‘ਤੇ ਰੱਖੇ ਜਾਣ ਦੇ ਮੱਦੇਨਜ਼ਰ ਹਾਈ ਐਲਰਟ ਜਾਰੀ ਕਰ ਦਿੱਤਾ ਹੈ। ਅਧਿਕਾਰਤ ਸੂਤਰਾਂ ਦੇ ਅਨੁਸਾਰ ਕੁਸ਼ੀਨਗਰ ਦੇ ਅੱਤਵਾਦੀਆਂ ਦੇ ਨਿਸ਼ਾਨੇ ‘ਤੇ ਹੋਣ ਦਾ ਖੁਲਾਸਾ ਫੜੇ ਗਏ ਆਈ. ਐਮ. ਦੇ ਅੱਤਵਾਦੀ ਯਾਸੀਨ ਭਟਕਲ ਨਾਲ ਪੁੱਛਗਿੱਛ ‘ਚ ਹੋਇਆ ਹੈ। ਜਿਸ ਦੇ ਸੰਬੰਧ ‘ਚ ਆਈ. ਬੀ. ਨੂੰ ਪੁਖਤਾ ਸਬੂਤ ਉਸ ਦੀ ਗੱਲਬਾਤ ਆਡੀਓ ਕਲਿੱਪ ਵੀ ਮਿਲੀ ਹੈ। ਇਸ ਤੋਂ ਬਾਅਦ ਇਨ੍ਹਾਂ ਦੋਹਾਂ ਸਥਾਨਾਂ ਨੂੰ ਲੈ ਕੇ ਹਾਈ ਐਲਰਟ ਘੋਸ਼ਿਤ ਕਰ ਦਿੱਤਾ ਗਿਆ ਹੈ। ਇਸ ਵਿਚਾਲੇ ਜ਼ਿਲਾ ਅਧਿਕਾਰੀ ਰਿਗਜਯਾਨ ਸੈਂਪਿਲ ਅਤੇ ਪੁਲਸ ਸੁਪਰਡੈਂਟ ਲਲਿਤ ਕੁਮਾਰ ਸਿੰਘ ਨੇ ਦੱਸਿਆ ਕਿ ਬੌਥ ਵਿਹਾਰਾਂ ਨੂੰ ਸਾਵਧਾਨ ਰਹਿਣ ਦੇ ਨਿਰਦੇਸ਼ ਵੀ ਦਿੱਤੇ ਗਏ ਹਨ ਜਿਸ ਨੂੰ ਲੈ ਕੇ ਚੌਕਸੀ ਵਧਾ ਦਿੱਤੀ ਗਈ ਹੈ।
ਜ਼ਿਕਰਯੋਗ ਹੈ ਕਿ ਕੁਸ਼ੀਨਗਰ ਅਤੇ ਸਾਰਨਾਥ ‘ਤੇ ਅੱਤਵਾਦੀ ਸੰਗਠਨ ਇੰਡੀਅਨ ਮੁਜਾਹਦੀਨ ਵਲੋਂ ਹਮਲੇ ਦੀ ਤਿਆਰੀ ਸੀ। ਇਸ ਦੇ ਲਈ ਬੋਧਗਯਾ ‘ਤੇ ਹਮਲੇ ਦੇ ਸਮੇਂ ਹੀ ਇਸ ਦੀ ਰਣਨੀਤੀ ਬਣ ਗਈ ਸੀ। ਅਧਿਕਾਰੀਆਂ ਦੇ ਅਨੁਸਾਰ ਗ੍ਰਿਫਤਾਰ ਅੱਤਵਾਦੀ ਯਾਸੀਨ ਭਟਕਲ ਨੇ ਪੁੱਛਗਿੱਛ ‘ਚ ਦੱਸਿਆ ਕਿ ਉਨ੍ਹਾਂ ਦੀ ਜ਼ਿੰਮੇਵਾਰੀ ਫਰਾਰ ਚੱਲ ਰਹੇ ਅੱਤਵਾਦੀ ਤੈਸੂਮ ਉਰਫ ਸੋਨੂੰ ਨੂੰ ਸੌਂਪੀ ਗਈ ਹੈ। ਹਮਲੇ ਨੂੰ ਲੈ ਕੇ ਕੀਤੀ ਗਈ ਗੱਲਬਾਤ ਆਡੀਓ ਰਿਕਾਰਡ ਵੀ ਆਈ. ਬੀ. ਦੇ ਹੱਥ ਲੱਗੇ ਹਨ। ਇਸ ਤੋਂ ਬਾਅਦ ਇਨ੍ਹਾਂ ਦੋਹਾਂ ਮੁੱਖ ਬੌਧ ਸਥਾਨਾਂ ਨੂੰ ਲੈ ਕੇ ਹਾਈ ਐਲਰਟ ਘੋਸ਼ਿਤ ਕਰਨ ਦੇ ਨਾਲ ਹੀ ਕੁਸ਼ੀਨਗਰ ਦੇ ਬੌਧ ਵਿਹਾਰ ਸਣੇ ਸਾਰੀਆਂ ਪ੍ਰਮੁੱਖ ਥਾਵਾਂ ‘ਤੇ ਪੁਲਸੀਆ ਚੌਕਸੀ ਵਧਾ ਦਿੱਤੀ ਗਈ ਹੈ। ਬੁੱਧ ਵਿਹਾਰ ਦੇ ਸੰਚਾਲਕਾਂ ਨੂੰ ਕਿਸੇ ਵੀ ਸ਼ੱਕੀ ਦੇ ਦਿਖਾਈ ਦੇਣ ‘ਤੇ ਤੁਰੰਤ ਸੂਚਨਾ ਦੇਣ ਦੀ ਗੱਲ ਕਹੀ ਗਈ ਹੈ।

Facebook Comment
Project by : XtremeStudioz